ਸਰੀ ਵਿੱਚ ਮੇਲਾ ਗਦਰੀ ਬਾਬਿਆਂ ਦਾ 4 ਅਗਸਤ ਨੂੰ

ਸਰੀ (ਸੇਖਾ)- ਕਨੇਡਾ ਵਿੱਚ ਮਹਾਨ ਗਦਰੀ ਬਾਬਿਆਂ ਦਾ ਦੀ ਯਾਦ ਵਿੱਚ ਮੇਲਾ 4 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ।ਪ੍ਰੋ।ਮੋਹਨ ਸਿੰਘ ਮੈਮੋਰੀਅਲ ਫਾਊਡੇਸਨ ਕਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਗੱਲਬਾਤ ਕਰਦੇ ਦੱਸਿਆ ਇਸ ਮੌਕੇ ਸ਼ਰੀ ਦੇ ਬੇਅਰ ਕਰੀਕ ਵਿੱਚ ਹਰ ਵਾਰ ਦੀ ਤਰਾਂ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ ।ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤੇ ਜਾਵੇਗਾ ।ਜਿਸ ਵਿੱਚ ਭਾਰਤ ਤੇ ਪਾਕਿਸਤਾਨ ਤੋ ਨਾਮਵਿਰ ਕਲਾਕਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨਗੇ ।ਯਾਦ ਰਹੇ ਬੀਤੇ ਸਾਲ ਬੀਬੀ ਸੁੱਖੀ ਥਿੰਦ ਦੇ ਅਚਾਨਕ ਚਲਾਣੇ ਕਰਨ ਮੇਲਾ ਨਹੀ ਹੋ ਸਕਿਆ ਸੀ ।ਇਹ ਵੀ ਵਰਨਣਯੋਗ ਹੈ ਕਿ ਮਈ ਪੰਦਰਾ ਵਿੱਚ ਫਾਊਡੇਸਨ ਦੇ ਯਤਨਾਂ ਕਾਰਨ ,ਕਨੇਡਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੇ ਨੇ ਕਾਮਾਗਾਟਾਮਾਰੂ ਜਹਾਜ਼ ਵਾਪਿਸ ਭੇਜਣ ਦੀ ਸੰਸਦ ਵਿੱਚ ਮਾਫੀ ਮੰਗੀ ਸੀ ।ਹੋਰ ਜਾਣਕਾਰੀ ਲਈ ਸ਼ੰਪਰਕ +1 (604) 751-6267 ਤੇ ਕੀਤਾ ਜਾ ਸਕਦਾ ਹੈ ।

Real Estate