ਲੰਬੀ ਹਲਕੇ ਦੇ ਸਾਬਕਾ ਅਕਾਲੀ ਸਰਪੰਚ ਕੋਲੋਂ ਹੈਰੋਇਨ ਬਰਾਮਦ ਮੁਕੱਦਮਾ ਦਰਜ

795

ਬਠਿੰਡਾ, 23 ਜੁਲਾਈ, ਬੀ ਐੱਸ ਭੁੱਲਰ

ਹਲਕਾ ਲੰਬੀ ਨਾਲ ਸਬੰਧਤ ਇੱਕ ਸਾਬਕਾ ਅਕਾਲੀ ਸਰਪੰਚ ਕੋਲੋਂ ਥਾਨਾ ਸਦਰ ਬਠਿੰਡਾ ਦੀ ਪੁਲਿਸ ਨੇ 270 ਗਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਐਨ ਡੀ ਪੀ ਐਸ ਤਹਿਤ ਮੁਕੱਦਮਾ ਦਰਜ ਕਰਦਿਆਂ ਤਫ਼ਤੀਸ ਸੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਨਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਨੇ ਪਿੰਡ ਕਟਾਰ ਸਿੰਘ ਵਾਲਾ ਦੇ ਨਜਦੀਕ ਇੱਕ ਕਾਰ ਨੰਬਰ ਐੱਚ ਆਰ 99 ਵਾਈ 2095 ਵਿੱਚੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਕਥਿਤ ਦੋਸ਼ੀ ਅਜੈ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਮੰਡੀ ਕਿਲਿਆਂਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਲਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮੰਡੀ ਕਿਲਿਆਂਵਾਲੀ, ਲੰਬੀ ਹਲਕੇ ਦਾ ਹਿੱਸਾ ਹੈ ਜਿਸਨੂੰ ਅਕਾਲੀ ਦਲ ਦਾ ਗੜ੍ਹ ਮੰਨਿਆਂ
ਜਾਂਦਾ ਹੈ। ਕਥਿਤ ਦੋਸੀ ਆਪਣੇ ਪਿੰਡ ਦਾ ਸਾਬਕਾ ਸਰਪੰਚ ਹੈ ਅਤੇ ਉਸ ਦੀ ਮਾਤਾ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਦੀ ਮੈਂਬਰ ਹੈ। ਅਜੈ ਕੁਮਾਰ ਦੀ ਗਿਣਤੀ ਇਲਾਕੇ ਦੇ ਸਿਰਕੱਢ ਅਕਾਲੀ ਆਗੂਆਂ ਵਿੱਚ ਕੀਤੀ ਜਾਂਦੀ ਹੈ।
ਸ੍ਰੀ ਹਰਨੇਕ ਸਿੰਘ ਐੱਸ ਐੱਚ ਓ ਥਾਨਾ ਸਦਰ ਨੇ ਦੱਸਿਆ ਕਿ ਅਜੈ ਕੁਮਾਰ ਵਿਰੁੱਧ ਮੁਕੱਦਮਾ ਨੰਬਰ 105 ਅਧੀਨ ਧਾਰਾ 21, 61, 85 ਐੱਨ ਡੀ ਪੀ ਐੱਸ ਐਕਟ ਦਰਜ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈ।

Real Estate