ਮੁੱਖ ਮੰਤਰੀ ਦੇ ਜਿਲ੍ਹੇ ਚੋਂ ਦੋ ਬੱਚੇ ਅਗਵਾ

1195

ਲੰਘੇ ਸੋਮਵਾਰ ਤੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਦੇ ਦੋ ਬੱਚੇ ਲਾਪਤਾ ਹਨ, ਜਿੰਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇੰਨ੍ਹਾਂ ਬੱਚਿਆਂ ਦੇ ਨਾਮ ਜਸ਼ਨਦੀਪ ਸਿੰਘ ਉਮਰ 10 ਸਾਲ ਅਤੇ ਹਸ਼ਨਦੀਪ ਸਿੰਘ ਉਮਰ 6 ਸਾਲ ਹੈ।ਜਾਣਕਾਰੀ ਮੁਤਾਬਕ ਦੋਵੇਂ ਬੱਚੇ ਸੋਮਵਾਰ ਨੂੰ ਰਾਤ 8:30 ਵਜੇ ਘਰੋਂ ਕੋਲਡ ਡਰਿੰਕ ਲੈਣ ਲਈ ਨਿੱਕਲੇ ਸਨ ਤੇ ਮੁੜ ਕੇ ਘਰ ਨਹੀਂ ਪਰਤੇ। ਦੋਹਾਂ ਬੱਚਿਆਂ ਦੀ ਖੇੜੀ ਗੰਡਿਆਂ ਪੁਲਿਸ ਦੁਆਰਾ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਲੋਕਾਂ ਨੇ ਰੋਸ ਵਜੋਂ ਪਟਿਆਲਾ ਰਾਜਪੁਰਾ ਰੋਡ ਜਾਮ ਕਰ ਦਿੱਤਾ ਪਰ ਪੁਲੀਸ ਦੇ ਸਮਝਾਉਣ ਉਪਰੰਤ ਲੋਕਾਂ ਨੇ ਆਪਣਾ ਧਰਨਾ ਚੁੱਕ ਲਿਆ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾ ਹੋਣ ਦਾ ਸ਼ੱਕ ਪ੍ਰਗਟਾ ਰਹੇ ਹਨ।

Real Estate