ਮੀਂਹ ਨਾਲ ਹੋਏ ਨੁਕਸਾਨ ਦਾ ਸਰਵੇ ਕਰਵਾ ਕੇ ਮੁਆਵਜਾ ਦਿੱਤਾ ਜਾਵੇ-ਭਾਕਿਯੂ

823

ਬਠਿੰਡਾ, 23 ਜੁਲਾਈ (ਬਲਵਿੰਦਰ ਸਿੰਘ ਭੁੱਲਰ)
ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਫਸਲਾਂ,ਮੋਟਰਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਸਰਵੇ ਕਰਵਾ ਕੇ ਪੂਰਾ ਮੁਆਵਜਾ ਦੇਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਜਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ।
ਮਿੰਨੀ ਸਕੱਤਰੇਤ ਅੱਗੇ ਇੱਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਹਰ ਸਾਲ ਬਰਸਾਤ ਕਾਰਨ ਨਹਿਰਾਂ ਟੁੱਟਣ, ਸੀਵਰੇਜ ਬੰਦ ਹੋਣ ਅਤੇ ਬਰਸਾਤੀ ਪਾਣੀ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਹੋਰ ਆਮ ਗਰੀਬ ਲੋਕਾਂ ਦਾ ਬਹੁਤ ਨੁਕਸਾਨ ਸਰਕਾਰ ਵੱਲੋਂ ਕਿਸਾਨ ਅਤੇ ਆਮ ਲੋਕਾਂ ਦੀਆਂ ਸਮਸਿੱਆਵਾਂ ਵੱਲ ਜਾਣ ਬੁਝ ਕੇ ਧਿਆਨ ਨਾ ਦੇਣ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮੇ ਸਿਰ ਨਹਿਰਾਂ, ਨਾਲਿਆਂ ਦੀ ਸਫਾਈ ਨਹੀ ਕਰਵਾਈ ਜਾਂਦੀ ਜਿਸ ਕਾਰਨ ਇਹ ਥੋੜ੍ਹਾ ਪਾਣੀ ਦਾ ਵਧਣ ਕਾਰਨ ਟੁੱਟ ਜਾਂਦੇ ਹਨ। ਬਰਸਾਤ ਦੇ ਪਾਣੀ ਦੇ ਰੀਚਾਰਜ ਦਾ ਹਾਲੇ ਤੱਕ ਕੋਈ ਪ੍ਰਬੰਧ ਨਹੀ ਕੀਤਾ, ਨਹਿਰਾਂ, ਰਜਵਾਹਿਆਂ ਦੇ ਫਾਲਤੂ ਪਾਣੀ ਦੇ ਰੀਚਾਰਜ ਦਾ ਵੀ ਕੋਈ ਪ੍ਰਬੰਧ ਨਹੀ। ਸਿੰਚਾਈ ਵਿਭਾਗ ਵਿੱਚ ਨਹਿਰਾਂ ਰਜਵਾਹਿਆਂ ਦੀ ਸਫਾਈ ਅਤੇ ਸਾਂਭ ਲਈ ਮੁਲਾਜਮਾਂ ਦੀ ਭਰਤੀ ਕਰਨ ਦੀ ਬਜਾਏ ਠੇਕੇਦਾਰੀ ਸਿਸਟਮ ਰਾਹੀ ਜੇਬੀਸੀ ਮਸੀਨਾਂ ਨਾਲ ਸਫਾਈ ਕਰਨ ਕਾਰਨ ਵੀ ਨਹਿਰਾਂ ਰਜਵਾਹੇ ਟੁੱਟ ਰਹੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਤਬਾਹ ਹੋਈਆਂ ਫਸਲਾਂ, ਮੋਟਰਾਂ, ਟਿਊਬਵੈਲ, ਘਰਾਂ ਅਤੇ ਹੋਰ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੂਰਾ ਮੁਆਵਜਾ ਦਿੱਤਾ ਜਾਵੇ, ਹੋਰ ਨੁਕਸਾਨ ਹੋਣ ਤੋ ਰੋਕਣ ਲਈ ਸੇਮ ਨਾਲਿਆਂ, ਨਹਿਰਾਂ ਅਤੇ ਸੀਵਰੇਜ ਦੀ ਮੁਕੰਮਲ ਸਫਾਈ ਤਰੁੰਤ ਕਰਵਾਈ ਜਾਵੇ ਅਤੇ ਵਾਧੂ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਦੇ ਪ੍ਰਬੰਧ ਲੋੜੀਂਦੀਆਂ ਥਾਵਾਂ ਤੇ ਤਰੁੰਤ ਕੀਤੇ ਜਾਣ,ਖੜੇ ਪਾਣੀ ਕਾਰਨ ਬਿਮਾਰੀਆਂ ਫੈਲਾਉਣ ਵਾਲੇ ਮੱਛਰ, ਮੱਖੀਆਂ ਅਤੇ ਹੋਰ ਕੀਟਾਂ ਦੇ ਖਾਤਮੇ ਲਈ ਪ੍ਰਬੰਧ ਕੀਤੇ ਜਾਣ, ਨੀਵੇ ਥਾਵਾਂ ਤੇ ਝੋਨਾ ਡੁੱਬਣ ਤੋ ਰੋਕਣ ਲਈ ਝੋਨਾ ਬੀਜਣ ਤੇ ਲਾਈ ਸਮੇ ਦੀ ਪਾਬੰਦੀ ਖਤਮ ਕੀਤੀ ਜਾਵੇ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਭੁੱਚੋ ਮੰਡੀ ਦੇ ਦੋਸ਼ੀ ਆੜਤੀਆਂ ਅਸੋਕ ਕੁਮਾਰ ਤੇ ਸੁਜੀਤ ਕੁਮਾਰ ਖਿਲਾਫ 14 ਜੂਨ ਨੂੰ ਮੁਕੱਦਮਾ ਦਰਜ ਹੋਣ ਤੋ ਬਾਅਦ ਵੀ ਪੰਜਾਬ ਸਰਕਾਰ ਦੇ ਆੜਤੀਆਂ ਨੂੰ ਬਚਾਉਣ ਦੇ ਹੁਕਮਾਂ ਤਹਿਤ ਬਠਿੰਡਾ ਜਿਲ੍ਹੇ ਦੇ ਐਸ ਐਸ ਪੀ ਵੱਲੋਂ ਗ੍ਰਿਫਤਾਰ ਕਰਨ ਦੀ ਬਜਾਏ ਆੜਤੀਆ ਪੱਖ ਪੂਰਿਆ ਜਾ ਰਿਹਾ ਹੈ। ਵਾਰ ਵਾਰ ਕਿਸਾਨ ਆਗੂਆਂ ਵੱਲੋਂ ਮਿਲਣ ਦੇ ਬਾਵਜੂਦ ਆੜਤੀਆਂ ਦੀ ਹੀ ਵਕਾਲਤ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੱਲੋ ਪੇਸ਼ ਕੀਤੇ ਜਾ ਰਹੇ ਦਸਤਾਵੇਜਾਂ ਨੂੰ ਜਾਂ ਤਾਂ ਐਸ ਐਸ ਪੀ ਵੱਲੋ ਆੜਤੀਆਂ ਦੀ ਵਕਾਲਤ ਕਰਕੇ ਕੱਟਣ ਦੀ ਕੋਸ਼ਿਸ਼ ਕੀਤੀ ਅਤੇ ਆਗੂਆਂ ਤੇ ਪਰਿਵਾਰ ਨੂੰ ਬੁਲਾਉ੍ਯਣ ਤੋ ਬਾਅਦ ਮਿਲਣ ਤੋ ਜਵਾਬ ਦੇ ਦਿੱਤਾ। ਇੱਕਠ ਨੂੰ ਮੋਠੂ ਸਿੰਘ ਕੋਟੜਾ ਅਮਰੀਕ ਸਿੰਘ ਸਿਵੀਆਂ ਦਰਸ਼ਨ ਸਿੰਘ ਮਾਈਸਰਖਾਨਾ, ਕੁਲਵੰਤ ਸ਼ਰਮਾਂ, ਬਹੱਤਰ ਸਿੰਘ ਨੰਗਲਾ, ਸੁਖਦੇਵ ਸਿੰਘ ਰਾਮਪੁਰਾ ਆਦਿ ਨੇ ਸੰਬੋਧਨ ਕੀਤਾ।

Real Estate