ਕੈਪਟਨ ਨੇ ਜਹਾਜ਼ ਰਾਹੀਂ ਵੇਖਿਆ ਹੜ੍ਹਾਂ ਵਾਲਾ ਇਲਾਕਾ

991

ਪਿਛਲੇ ਦਿਨੀਂ ਜ਼ਿਲਾ ਪਟਿਆਲਾ ਤੇ ਸੰਗਰੂਰ ‘ਚ ਘੱਗਰ ਨਦੀ ‘ਚ ਪਾੜ ਪੈਣ ਕਾਰਨ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਨ੍ਹਾਂ ਦਾ ਸਰਵੇਖਣ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ। ਘੱਗਰ ਦਰਿਆ ਵਿੱਚ ਐਤਵਾਰ ਸਵੇਰੇ ਪਏ ਪਾੜ ਨੂੰ ਭਰਨ ਦੇ ਕੰਮ ਵਿੱਚ ਤੇਜ਼ੀ ਵੇਖੀ ਗਈ। ਸ਼ਾਮ ਤੱਕ ਘੱਗਰ ਵਿੱਚ ਪਾਣੀ ਦਾ ਪੱਧਰ ਘਟਣ ਤੇ ਪਾਣੀ ਦੀ ਰਫ਼ਤਾਰ ਘਟਣ ਕਰਕੇ ਪਾੜ ਭਰਨ ਦੇ ਕੰਮ ਵਿੱਚ ਤੇਜ਼ੀ ਆਈ। ਉਦੋਂ ਸਿਰਫ 20-25 ਫੁੱਟ ਦੀ ਪਾੜ ਭਰਨਾ ਬਾਕੀ ਰਹਿ ਗਿਆ ਸੀ।

Real Estate