ਕਰਨਾਟਕ ਦੀ ਕਾਂਗਰਸ ਤੇ ਜੇ ਡੀ ਐੱਸ ਗਠਜੋੜ ਵਾਲੀ ਸਕਾਰ ਲੰਮੇ ਕਲੇਸ਼ ਮਗਰੋਂ ਆਖਰ ਡਿੱਗ ਗਈ ਹੈ । ਇਸ ਤੋਂ ਪਹਿਲਾਂ ਅੱਜ ਕਰਨਾਟਕ ਦੇ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਵਿਧਾਨ ਸਭਾ ਵਿੱਚ ਵਿਸ਼ਵਾਸਮਤ ਉੱਤੇ ਬਹਿਸ ਦੌਰਾਨ ਆਪਣੀ ਗੱਲ ਰੱਖਦੇ ਹੋਏ ਸੋਸ਼ਲ ਮੀਡੀਆ ਉੱਤੇ ਆਪਣਾ ਗੁੱਸਾ ਕੱਢਣ ਲੱਗੇ। ਉਨ੍ਹਾਂ ਕਿਹਾ ਕਿ ਸਾਲ 2004 ਵਿੱਚ ਅੱਜ ਦੀ ਤਰ੍ਹਾਂ ਹੀ ਕਿਸੇ ਕੋਲ ਬਹੁਮਤ ਨਹੀਂ ਸੀ। ਮੈਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਆਪਣੇ ਕਾਰਕੁਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਜੋ ਸੋਸ਼ਲ ਮੀਡੀਆ ਨੂੰ ਚੀਜਾਂ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ ਸਾਡੇ ਸਮਾਜ ਨੂੰ ਬਰਬਾਦ ਕਰਨ ਲਈ ਲਿਆਂਦਾ ਗਿਆ ਹੈ। ਕੁਮਾਰਸਵਾਮੀ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਲੋਕ ਕਹਿ ਰਹੇ ਹਨ ਕਿ ਮੈਂ ਤਾਜ ਵੈਸਟ ਐਂਡ ਵਿੱਚ ਰਹਿ ਰਿਹਾ ਹਾਂ ਅਤੇ ਜਨਤਾ ਨੂੰ ਲੁੱਟ ਰਿਹਾ ਹਾਂ। ਮੈਂ ਉੱਥੇ ਕੀ ਲੁੱਟਾਂਗਾ? ਮੈਂ ਇਸ ਲਈ ਤਿਆਰ ਹੋ ਰਿਹਾ ਸੀ। ਮੈਂ ਸਰਕਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ ਕਿਉਂਕਿ ਇਸ ਸਦਨ ਦੇ ਕਈ ਨੇਤਾਵਾਂ ਨੇ ਮੈਨੂੰ ਸਰਕਾਰ ਬਚਾਉਣ ਲਈ ਕਿਹਾ ਸੀ।
ਕਰਨਾਟਕ ਵਿਚਲੀ ਕਾਂਗਰਸ-ਜੇ ਡੀ ਐੱਸ ਸਰਕਾਰ ਡਿੱਗੀ
Real Estate