ਸਿੱਧੂ ਬਾਰੇ ਅਗਲਾ ਫੈਸਲਾ ਪ੍ਰਿਅੰਕਾ ਗਾਂਧੀ ਦੇ ਹੱਥ !

1414

ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਤੋਂ ਤਾਂ ਅਸਤੀਫ਼ਾ ਦੇ ਹੈ ਪਰ ਹੁਣ ਅੱਗੇ ਕੀ ਹੋਏਗਾ, ਇਸ ‘ਤੇ ਹਾਲੇ ਭੇਤ ਬਣਿਆ ਹੋਇਆ ਹੈ।ਖ਼ਬਰਾਂ ਹਨ ਕਿ ਕਾਂਗਰਸ ਵਿੱਚ ਸਿੱਧੂ ਬਾਰੇ ਹੁਣ ਕੋਈ ਫੈਸਲਾ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਹੱਥ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਹੀ ਪਾਰਟੀ ਵਿੱਚ ਉਨ੍ਹਾਂ ਦੇ ਭਵਿੱਖ ਤੇ ਅਗਲੀ ਪਾਰੀ ਬਾਰੇ ਫੈਸਲਾ ਲੈਣਗੇ। ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਦਾ ਅਹੁਦਾ ਛੱਡਣ ਬਾਅਦ ਕਾਂਗਰਸ ਦਾ ਇੱਕ ਵਰਗ ਪ੍ਰਿਅੰਕਾ ਵਿੱਚ ਹੀ ਨਵਾਂ ਪ੍ਰਧਾਨ ਲੱਭ ਰਿਹਾ ਹੈ। ਅਜਿਹੇ ਵਿੱਚ ਸਿੱਧੂ ਨੂੰ ਕਾਂਗਰਸ ਵਿੱਚ ਬਰਕਰਾਰ ਰੱਖਣ ਲਈ ਪ੍ਰਿਅੰਕਾ ਅਹਿਮ ਫੈਸਲਾ ਲੈ ਸਕਦੇ ਹਨ। ਸਿੱਧੂ ਦਾ ਅਸਤੀਫਾ ਵੀ ਉਸੇ ਵੇਲੇ ਆਇਆ ਹੈ, ਜਦੋਂ ਪ੍ਰਿਅੰਕਾ ਕਾਂਗਰਸ ਵਿੱਚ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ ‘ਚ ਵੀ ਪ੍ਰਿਅੰਕਾ ਦੀ ਅਹਿਮ ਭੂਮਿਕਾ ਰਹੀ ਸੀ।

Real Estate