ਭਾਰਤ ਅੱਜ ਉਡਾਵੇਗਾ ਆਪਣਾ ਚੰਦਰਯਾਨ–2

1068

ਚੰਦਰਯਾਨ–2 ਅੱਜ ਸੋਮਵਾਰ ਬਾਅਦ ਦੁਪਹਿਰ 2:43 ਵਜੇ ਪੁਲਾੜ ’ਚ ਜਾਣ ਲਈ ਤਿਆਰ ਹੈ। ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਵਿਖੇ ਸਥਿਤ ਸਪੇਸ–ਸਟੇਸ਼ਨ ਤੋਂ ਇਸ ਨੂੰ ਦਾਗਿਆ ਜਾਵੇਗਾ। ਇਸ ਨੂੰ ਪੁਲਾੜ ’ਚ ਭੇਜੇ ਜਾਣ ਲਈ ਪੁੱਠੀ–ਗਿਣਤੀ ਕੱਲ੍ਹ ਸ਼ਾਮੀਂ ਸ਼ੁਰੂ ਹੋ ਗਈ ਸੀ। ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ–2 ਲਾਂਚ ਵਾਹਨ ਜੀਐੱਸਐੱਲਵੀ ਮਾਰਕ 3–ਐੱਮ1 ਦੀ ਲਾਂਚਿੰਗ ਦੀ ਰਿਹਰਸਲ ਸਫ਼ਲਤਾਪੂਰਬਕ ਕਰ ਲਈ ਸੀ ਤੇ ਇਸ ਦੀ ਕਾਰਗੁਜ਼ਾਰੀ ਐਤਕੀਂ ਬਿਲਕੁਲ ਦਰੁਸਤ ਦੱਸੀ ਗਈ ਸੀ।।
ਬੀਤੀ 15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਐਨ ਆਖ਼ਰੀ ਮੌਕੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਤਦ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਉਹ ਪ੍ਰੋਗਰਾਮ ਟਾਲ਼ਿਆ ਗਿਆ ਸੀ।ਵਿਗਿਆਨੀਆਂ ਨੇ ਇਸਰੋ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ ਕਿਉਂਕਿ ਕੋਈ ਵੱਡਾ ਹਾਦਸਾ ਹੋਣ ਦੇਣ ਦੀ ਥਾਂ ਲਾਂਚਿੰਗ ਨੂੰ ਟਾਲ਼ ਦੇਣਾ ਬਿਹਤਰ ਸੀ।

Real Estate