ਘੱਗਰ ਦੀ ਮਾਰ ਤੋਂ ਕਿਉਂ ਅਨਜਾਣ ਬਣਿਆ ਰਿਹਾ ਪ੍ਰਸ਼ਾਸਨ ?

1075

ਪੰਜਾਬ ਦੇ ਸੰਗਰੂਰ, ਮਾਨਸਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹਾਲਾਤ ਹਾਲੇ ਵੀ ਹੜ੍ਹਾਂ ਵਰਗੇ ਹਨ। ਭਾਵੇਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਕੱਲ੍ਹ ਸ਼ਾਮੀਂ ਕੁਝ ਘਟ ਗਿਆ ਸੀ ਪਰ ਪਹਾੜਾਂ ਵਿੱਚ ਕਿਉ਼ਕਿ ਲਗਾਤਾਰ ਵਰਖਾ ਪੈ ਰਹੀ ਹੈ; ਇਸ ਲਈ ਅਗਲੇ ਕੁਝ ਦਿਨਾਂ ਵਿੱਚ ਦਰਿਆਵਾਂ ਵਿੱਚ ਪਾਣੀ ਦਾ ਉੱਚਾ ਪੱਧਰ ਕਾਇਮ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਮੀਂਹ ਦਾ ਦੌਰ ਸ਼ੁਰੂ ਹੋ ਸਕਦਾ ਹੈ ਤੇ ਫਿਰ ਉਸ ਦੇ ਸਾਰਾ ਹਫ਼ਤਾ ਜਾਰੀ ਰਹਿਣ ਦੀ ਸੰਭਾਵਨਾ ਹੈ। ਪਰ ਅਜਿਹੇ ਹਾਲਾਤ ਦੀ ਪੰਜਾਬ ਦੇ ਸਬੰਧਤ ਅਫ਼ਸਰਾਂ ਨੂੰ ਕੋਈ ਪਰਵਾਹ ਨਹੀਂ ਜਾਪਦੀ। ਪੰਜਾਬ ਸਰਕਾਰ ਵੱਲੋਂ ਅਜਿਹੇ ਅਣਕਿਆਸੇ ਹੜ੍ਹਾਂ ਦੀ ਕੋਈ ਅਗਾਊਂ ਤਿਆਰੀ ਨਹੀਂ ਕੀਤੀ ਗਈ। ਇਸ ਵੇਲੇ ਪੰਜਾਬ ਦੇ ਸਰਕਾਰੀ ਅਫ਼ਸਰਾਂ ਕੋਲ ਇੰਨਾ ਕੁ ਵੀ ਸਮਾਂ ਨਹੀਂ ਕਿ ਉਹ ਇਸੇ ਪਾਸੇ ਥੋੜ੍ਹਾ ਜਿੰਨਾ ਵੀ ਧਿਆਨ ਦੇ ਸਕਣ। ਪਿਛਲੇ ਤਿੰਨ ਦਿਨਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਮਕਰੌੜ ਸਾਹਿਬ ਤੇ ਸੁਰਜਨ ਭੈਣੀ ਪਿੰਡਾਂ ਨੇੜੇ ਘੱਗਰ ਦਰਿਆ ਵਿੱਚ ਦੋ ਥਾਂ ਉੱਤੇ ਵੱਡੇ ਪਾੜ ਪੈ ਚੁੱਕੇ ਹਨ, ਜਿਨ੍ਹਾਂ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਦਾ ਡਾਢਾ ਨੁਕਸਾਨ ਹੋਇਆ ਹੈ।

Real Estate