ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜੂਰ ਹੋਣ ‘ਤੇ ਅੰਮ੍ਰਿਤਸਰ ਵਾਲੇ ਉਦਾਸ ਹਨ। ਅੰਮ੍ਰਿਤਸਰ ਦੇ ਸਿਆਸੀ, ਧਾਰਮਕ, ਸਮਾਜਕ ਹਲਕਿਆਂ ਅਤੇ ਆਮ ਲੋਕਾਂ ਵਿਚ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਖ਼ੂਬ ਚਰਚਾ ਰਹੀ ਜਿਨਾਂ 3 ਵਾਰੀ ਲੋਕ ਸਭਾ ਮੈਂਬਰ ਅਤੇ ਇਕ ਵਾਰੀ ਹਲਕਾ ਪੂਰਬੀ ਤੋਂ ਐਮਐਲਏ ਬਣਾਇਆ ਅਤੇ ਉਹ ਸਥਾਨਕ ਸਰਕਾਰਾਂ ਬਾਰੇ ਵਜ਼ੀਰ ਕੈਪਟਨ ਸਰਕਾਰ ‘ਚ ਬਣੇ। ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ‘ਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਅਕਾਲੀ ਭਾਜਪਾ-ਗਠਜੋੜ ਦੇ ਕਾਫੀ ਆਗੂਆਂ ਨੇ ਖ਼ੁਸ਼ੀ ਦਾ ਇਜਹਾਰ ਕੀਤਾ ਜਿਨ੍ਹਾਂ ਵਿਰੁੱਧ ਸਿੱਧੂ ਖੁੱਲ੍ਹ ਕੇ ਬੋਲਦੇ ਸਨ।
ਨਵਜੋਤ ਸਿੰਘ ਸਿੱਧੂ ਦੀ ਹੋਲੀ ਸਿਟੀ ਸਥਿਤ ਕੋਠੀ ਸੁੰਨਸਾਨ ਹੈ ਜਿਥੇ ਹਰ ਵੇਲੇ ਰੌਣਕਾਂ ਰਹਿੰਦੀਆਂ ਸਨ ਹੁਣ ਉਥੇ ਸਨਾਟਾ ਛਾਇਆ ਹੈ। ਸਿੱਧੂ ਦੇ ਘਰ ਜਾਣ ਵਾਲੀ ਵੀ।ਵੀ।ਆਈ।ਪੀ। ਵਜੋ ਜਾਣੀ ਜਾਂਦੀ ਅੰਮ੍ਰਿਤਸਰ ਅਟਾਰੀ ਬਾਈਪਾਸ ਰੋਡ ‘ਤੇ ਹੁਣ ਕੋਈ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਸੀ।
ਆਪਣੇ ਅਸਤੀਫ਼ੇ ਮਗਰੋਂ ਸਿੱਧੂ ਨੇ ਆਪਣੀ ਚੰਡੀਗੜ੍ਹ ਵਿਚਲੀ ਸਰਕਾਰੀ ਕੋਠੀ ਨੂੰ ਕੱਲ੍ਹ ਸ਼ਾਮ ਹੀ ਖਾਲੀ ਕਰ ਦਿੱਤੀ ਹੈ ।
ਸਿੱਧੂ ਦੇ ਅਸਤੀਫ਼ੇ ਮਗਰੋਂ ਨਿਰਾਸ਼ ਅੰਮ੍ਰਿਤਸਰ ਵਾਲੇ, ਸਰਕਾਰੀ ਕੋਠੀ ਵੀ ਕੀਤੀ ਖਾਲੀ
Real Estate