ਕਪੂਰਥਲਾ ‘ਚ ਜਨਮੀ ਸ਼ੀਲਾ ਦੀਕਿਸ਼ਤ ਨੇ ਦਿੱਲੀ ਤੇ 3 ਵਾਰ ਕੀਤਾ ਸੀ ਰਾਜ

1315

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਰਹੀ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਿਸ਼ਤ ਦੀ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨ ਮੌਤ ਹੋ ਗਈ ਸੀ। ਸ਼ੀਲਾ ਦੀਕਸ਼ਿਤ ਦਾ ਜਨਮ ਪੰਜਾਬ ਦੇ ਕਪੂਰਥਲਾ ਵਿਚ ਹੋਇਆ। ਸ਼ੀਲਾ ਦੀਕਸ਼ਿਤ ਰਾਜਧਾਨੀ ਦਿੱਲੀ ਵਿਚ ਕਾਂਗਰਸ ਦਾ ਸਭ ਤੋਂ ਭਰੋਸੇਮੰਦ ਚੇਹਰਾ ਸੀ ਤੇ ਉਨ੍ਹਾਂ ਨੇ ਦਿੱਲੀ ’ਚ ਤਿੰਨ ਵਾਰ ਮੁੱਖ ਮੰਤਰੀ ਵਜੋਂ ਰਾਜ ਕਰਕੇ ਲੋਕਾਂ ਦਾ ਦਿੱਲ ਜਿੱਤਿਆ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਹੱਥੋਂ ਹਾਰ ਜਾਣ ਦੇ ਦੇ ਬਾਅਦ ਅੱਜ ਵੀ ਦਿੱਲੀ ਦੇ ਲੋਕ ਸ਼ੀਲਾ ਦੀਕਸ਼ਿਤ ਦੇ ਸਮੇਂ ਵਿਚ ਹੋਏ ਵਿਕਾਸ ਕਾਰਜ ਨੂੰ ਯਾਦ ਕਰਦੇ ਹਨ। ਸਾਲ 1984 ਤੋਂ 89 ਵਿਚ ਸ਼ੀਲਾ ਦੀਕਸ਼ਿਤ ਨੂੰ ਸਭ ਤੋਂ ਪਹਿਲਾਂ ਯੂਪੀ ਦੇ ਕਨੌਜ ਤੋਂ ਐਮਪੀ ਚੁਣਿਆ ਗਿਆ ਸੀ। ਉਸ ਸਮੇਂ ਕੇਂਦਰ ਸਰਕਾਰ ਵਿਚ ਮੰਤਰੀ ਵੀ ਰਹੀ। ਪਹਿਲਾਂ ਉਨ੍ਹਾਂ ਨੂੰ ਸੰਸਦੀ ਕਾਰਜ ਦੀ ਰਾਜ ਮੰਤਰੀ ਬਣਾਇਆ ਗਿਆ। ਫਿਰ ਉਹ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਰਹੀ। 1998 ਵਿਚ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਨੂੰ ਪਹਿਲੀ ਵਾਰ ਦਿੱਲੀ ਦਾ ਕਾਂਗਰਸ ਪ੍ਰਧਾਨ ਬਣਾਇਆ। ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ। ਉਨ੍ਹਾਂ ਨੇ ਪੰਦਰਾ ਸਾਲ ਤੱਕ ਮੁੱਖ ਮੰਤਰੀ ਵਜੋਂ ਦਿੱਲੀ ਉਤੇ ਸ਼ਾਸਨ ਕੀਤਾ। ਲਗਾਤਾਰ 15 ਸਾਲਾਂ ਤੱਕ ਮੁੱਖ ਮੰਤਰੀ ਰਹਿਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਆਗੂ ਵੀ ਬਣੀ। ਆਪਣੇ ਸ਼ਾਸਨ ਦੌਰਾਨ ਜਨਤਕ ਟਰਾਂਸਪੋਰਟ ਨੁੰ ਸੀਐਨਜੀ ਆਧਾਰਿਤ ਕਰਨ, ਫਲਾਈਓਵਰ ਦੇ ਨਿਰਮਾਣ ਤੇ ਮੈਰਟੋ ਨੂੰ ਲੈ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
1984 ਵਿਚ ਯੂਵੀ ਦੇ ਕਨੌਜ ਤੋਂ ਪਹਿਲੀ ਵਾਰ ਸਾਂਸਦ ਬਣੀ। 1984 ਤੋਂ 1989 ਤੱਕ ਕੇਂਦਰੀ ਮੰਤਰੀ ਵੀ ਰਹੀ। 1998 ਪਾਰਟੀ ਨੇ ਦਿੱਲੀ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ। ਇਸ ਸਾਲ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ।1998 ਤੋਂ ਲੈ ਕੇ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ।11 ਮਾਰਚ 2014 ਨੂੰ ਕੇਰਲ ਦੀ ਰਾਜਪਾਲ ਨਿਯੁਕਤ। ਹਾਲਾਂਕਿ, ਅਗਸਤ 2014 ਵਿਚ ਹੀ ਅਸਤੀਫਾ ਦੇ ਦਿੱਤਾ। 2019 ਵਿਚ ਦਿੱਲੀ ਕਾਂਗਰਸ ਪ੍ਰਧਾਨ ਨਿਯੁਕਤ, ਉਤਰ ਪੂਰਵੀ ਦਿੱਲੀ ਤੋਂ ਪਾਰਟੀ ਦੀ ਉਮੀਦਵਾਰ ਰਹੇ।

Real Estate