ਅਟਾਰੀ ਸਰਹੱਦ ਤੇ ਫੜੀ 532 ਕਿਲੋ ਹੈਰੋਇਨ ਦੀ ਖੇਪ ਦੇ ਮਾਮਲੇ ’ਚ ਗ੍ਰਿਫ਼ਤਾਰ ਗੁਰਪਿੰਦਰ ਦੀ ਜੇਲ੍ਹ ਵਿੱਚ ਮੌਤ

1353

ਪਿਛਲੇ ਦਿਨੀਂ ਅਟਾਰੀ ਸਰਹੱਦ ਉੱਤੇ ਫੜੀ 532 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੇ ਮਾਮਲੇ ’ਚ ਗ੍ਰਿਫ਼ਤਾਰ ਅੰਮ੍ਰਿਤਸਰ ਦੇ ਇੰਪੋਰਟਰ ਗੁਰਪਿੰਦਰ ਸਿੰਘ ਦੀ ਅੱਜ ਸਵੇਰੇ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ । ਜਿਹੜੇ ਪਾਕਿਸਤਾਨੀ ਲੂਣ ਵਿੱਚ ਨਸ਼ੇ ਦੀ ਇਹ ਖੇਪ ਲੁਕਾ ਕੇ ਰੱਖੀ ਗਈ ਸੀ, ਉਸ ਲੂਣ ਦਾ ਕੌਮਾਂਤਰੀ ਆਰਡਰ ਇਸੇ ਗੁਰਪਿੰਦਰ ਸਿੰਘ ਨੇ ਹੀ ਦਿੱਤਾ ਸੀ। ਬਾਰਡਰ ਉੱਤੇ ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿੱਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇ–ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ। ਪੁਲਿਸ ਦਾ ਦੋਸ਼ ਹੈ ਕਿ ਗੁਰਪਿੰਦਰ ਸਿੰਘ ਨੇ ਕਥਿਤ ਤੌਰ ’ਤੇ ਜੰਮੂ–ਕਸ਼ਮੀਰ ਦੇ ਇੱਕ ਨਾਗਰਿਕ ਤਾਰਿਕ ਅਹਿਮਦ ਲੋਨ ਦੇ ਨਾਲ ਮਿਲ ਕੇ ਨਸ਼ਿਆਂ ਦੀ ਇਹ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਤਾਰਿਕ ਅਹਿਮਦ ਲੋਨ ਨੂੰ ਵੀ ਤਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।  ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਅਨੁਸਾਰ ਅੱਜ ਐਤਵਾਰ ਸਵੇਰੇ ਗੁਰਪਿੰਦਰ ਸਿੰਘ ਜਦੋਂ ਆਪਣੇ ਦੰਦਾਂ ਉੱਤੇ ਬਰੱਸ਼ ਕਰ ਰਿਹਾ ਸੀ। ਤਦ ਉਸ ਦੇ ਮੂੰਹ ਵਿੱਚੋਂ ਅਚਾਨਕ ਖ਼ੂਨ ਨਿੱਕਲਣ ਲੱਗਾ। ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Real Estate