ਐਨਸੀਪੀ , ਤ੍ਰਿਣਮੂਲ ਕਾਂਗਰਸ ਅਤੇ ਸੀਪੀਆਈ ਤੋਂ ਖੁੱਸੇਗਾ ਰਾਸ਼ਟਰੀ ਪਾਰਟੀਆਂ ਦਾ ਰੁਤਬਾ !

1422

ਲੋਕ ਸਭਾ ਦੇ ਨਤੀਜਿਆਂ ਮਗਰੋਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤੋਂ ਨੈਸ਼ਨਲ ਪਾਰਟੀ ਦਾ ਦਰਜਾ ਖੁੱਸ ਸਕਦਾ ਹੈ । ਚੋਣ ਕਮਿਸ਼ਨ ਨੇ ਤਿੰਨਾਂ ਪਾਰਟੀਆਂ ਤੋਂ 5 ਅਗਸਤ ਤੱਕ ਜਾਰੀ ਹੋਏ ਨੋਟਿਸ ਦਾ ਤਸੱਲੀਬਖਸ਼ ਜਵਾਬ ਮੰਗਿਆ ਹੈ।
ਚੋਣ ਕਮਿਸ਼ਨ ਦੇ ਮਾਪਦੰਡਾਂ ਮੁਤਾਬਿਕ ਕਿਸੇ ਪਾਰਟੀ ਰਾਜਨੀਤਕ ਪਾਰਟੀ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਉਦੋਂ ਹੀ ਬਰਕਰਾਰ ਰਹਿੰਦਾ ਹੈ ਜਦੋਂ ਉਸਨੇ ਘੱਟੋ -ਘੱਟ ਤਿੰਨ ਰਾਜਾਂ ਵਿੱਚੋਂ 2 ਪ੍ਰਤੀਸ਼ਤ ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੋਵੇ। ਆਮ ਚੋਣਾਂ ਦੌਰਾਨ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ‘ਚ ਚਾਰ ਰਾਜ ਜਾਂ ਇਸਤੋਂ ਵੱਧ ਵਿੱਚੋਂ ਪਾਰਟੀ ਨੇ ਘੱਟੋ -ਘੱਟ 6 ਪ੍ਰਤੀਸ਼ਤ ਵੋਟ ਹਾਸਲ ਕੀਤੇ ਹੋਣ ਅਤੇ 4 ਸੀਟਾਂ ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੋਵੇ।
ਰਾਜਨੀਤਕ ਪਾਰਟੀ 4 ਰਾਜਾਂ ਵਿੱਚ ਰਾਜ ਪੱਧਰੀ ਪਾਰਟੀ ਦੇ ਰੂਪ ‘ਚ ਮਾਨਤਾ ਹਾਸਲ ਕਰ ਚੁੱਕੀ ਹੋਵੇ ਫਿਰ ਹੀ ਉਹ ਰਾਸ਼ਟਰੀ ਪੱਧਰ ਦੀ ਪਾਰਟੀ ਦਾ ਰੁਤਬਾ ਹਾਸਲ ਕਰ ਸਕਦੀ ਹੈ।

Real Estate