ਐਨੀਮੇਸ਼ਨ ਸਟੂਡੀਓ ’ਚ ਅੱਗ ਲੱਗਣ ਨਾਲ 24 ਮੌਤਾਂ

3427

ਜਾਪਾਨ ਦੇ ਕਿਉਟੋ ਸ਼ਹਿਰ ਵਿਚ ਵੀਰਵਾਰ ਸਵੇਰੇ ਇਕ ਐਨੀਮੇਸ਼ਨ ਸਟੂਡਿਓ ਵਿਚ ਅੱਗ ਲਗ ਗਈ। ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਅਤੇ 35 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।ਪੁਲਿਸ ਮੁਤਾਬਕ ਇਮਾਰਤ ਵਿਚ ਸਵੇਰੇ ਕਰੀਬ 10।30 ਵਜੇ ਅਚਾਨਕ ਅੱਗ ਭੜਕ ਗਈ, ਜਿਸ ਦੇ ਬਾਅਦ ਦੇਖਣ ਵਾਲਿਆਂ ਨੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਅਜਿਹਾ ਲਗ ਰਿਹਾ ਹੈ ਕਿ ਜਾਣਬੁਝਕੇ ਅੱਗ ਲਗਾਈ ਗਈ ਸੀ, ਪ੍ਰੰਤੁ ਅਜੇ ਤੱਕ ਇਸ ਪਿੱਛੇ ਕੀ ਮਕਸਦ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਹਾਲਾਂਕਿ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ 24 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਏ। ਘਟਨਾ ਵਿਚ 35 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਸਮੇਂ ਸਟੂਡਿਓ ਵਿਚ ਕਰੀਬ 70 ਕਰਮਚਾਰੀ ਮੌਜੂਦ ਸਨ।

Real Estate