ਅਮਰੀਕਾ ਤੇ ਇਰਾਨ ਵਿਚਾਲੇ ਵਧਦਾ ਤਨਾਅ

3598

ਅਮਰੀਕਾ ਨੇ ਇਰਾਨ ਦਾ ਡਰੋਨ ਡੇਗਣ ਦਾ ਕੀਤਾ ਦਾਅਵਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ ਦੀ ਖਾੜੀ ਵਿੱਚ ਤਾਇਨਾਤ ਉਸ ਦੇ ਜੰਗੀ ਬੇੜੇ ਨੇ ਵੀਰਵਾਰ ਨੂੰ ਇਰਾਨੀ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਟਰੰਪ ਨੇ ਵ੍ਹਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਗੀ ਬੇੜੇ ਯੂਐਸਐਸ ਬਾਕਸਰ ਨੇ ਬਚਾਅ ਲਈ ਇਹ ਕਾਰਵਾਈ ਉਦੋਂ ਕੀਤੀ ਜਦੋਂ ਡਰੋਨ ਉਸ ਤੋਂ 918 ਮੀਟਰ ਤੋਂ ਵੀ ਘੱਟ ਦੂਰੀ ‘ਤੇ ਸੀ। ਡਰੋਨ ਤੋਂ ਜਹਾਜ਼ ਤੇ ਉਸ ਦੇ ਕਰੂ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਸੀ। ਜਹਾਜ਼ ਦੇ ਹਮਲੇ ਨਾਲ ਡਰੋਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਟਰੰਪ ਨੇ ਇਰਾਨ ‘ਤੇ ਇੱਕ ਵਾਰ ਫਿਰ ਅਮਰੀਕਾ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਕੌਮਾਂਤਰੀ ਜਲ ਮਾਰਗ ‘ਤੇ ਕਿਸੇ ਜਹਾਜ਼ ਖ਼ਿਲਾਫ਼ ਦੁਸ਼ਮਣੀ ਰਵੱਈਏ ਦਾ ਇਹ ਸਭ ਤੋਂ ਤਾਜ਼ਾ ਮਾਮਲਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਸਾਰੇ ਦੇਸ਼ ਨਾਲ ਆਉਣ ਤੇ ਯਾਤਰਾ ਦੀ ਆਜ਼ਾਦੀ ਦਾ ਸਾਥ ਦੇਣ। ਟਰੰਪ ਨੇ ਖਾੜੀ ਵਿੱਚ ਮੌਜੂਦ ਹੋਰ ਦੇਸ਼ਾਂ ਨੂੰ ਵੀ ਸੁਰੱਖਿਆ ਲਈ ਇਕਜੁਟ ਹੋਣ ਲਈ ਕਿਹਾ।
ਇਰਾਨ ਨੇ ਅਮਰੀਕਾ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ। ਇਰਾਨੀ ਵਿਦੇਸ਼ ਮੰਤਰੀ ਜਾਵੇਦ ਜਰੀਫ ਨੇ ਟਰੰਪ ਦਾ ਦਾਅਵਾ ਨਕਾਰਿਆ। ਜਰੀਫ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਿਸ ਨਾਲ ਮੁਲਾਕਾਤ ਵਿੱਚ ਸ਼ਾਮਲ ਸਨ। ਤਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਿਸੇ ਡਰੋਨ ਦੇ ਸੁੱਟੇ ਜਾਣ ਬਾਰੇ ਜਾਣਕਾਰੀ ਨਹੀਂ। ਇਰਾਨ ਦੇ ਡਿਪਲੋਮੈਟ ਨੇ ਵੀ ਅਮਰੀਕਾ ਦੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।

Real Estate