ਕੁਲਭੂਸ਼ਣ ਜਾਧਵ ’ਤੇ ਆਏ ਅੰਤਰਾਸਟਰੀ ਅਦਾਲਤ ਦੇ ਫੈਸਲੇ ਦੀ ਪਾਕਿ PM ਇਮਰਾਨ ਖਾਨ ਨੇ ਕੀਤੀ ਸ਼ਲਾਘਾ !

3938

ਪਾਕਿਸਤਾਨ ਵਿੱਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਨੀਦਰਲੈਂਡ ਦੇ ਹੇਗ ਸਥਿਤ ਅੰਤਰਰਾਸ਼ਟਰੀ ਨਿਆਂ ਅਦਾਲਤ ਨੇ ਨਾ ਕੇਵਲ ਜਾਧਵ ਦੀ ਫਾਂਸੀ ਦੀ ਸਜਾ ਉਤੇ ਰੋਕ ਨੂੰ ਬਰਕਰਾਰ ਰੱਖਿਆ, ਸਗੋਂ ਇਸ ਉਤੇ ਪਾਕਿਸਤਾਨ ਨੂੰ ਦੁਬਾਰਾ ਵਿਚਾਰ ਕਰਨ ਲਈ ਵੀ ਕਿਹਾ ਹੈ। ਆਈਸੀਜੇ ਦੇ ਇਸ ਫੈਸਲੇ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵੀਟ ਕਰਕੇ ਸਵਾਗਤ ਕੀਤਾ ਹੈ। ਉਥੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਉਤੇ ਅੰਤਰਰਾਸ਼ਟਰੀ ਨਿਆਂ ਦੇ ਫੈਸਲੇ ਨੂੰ ‘ਪਾਕਿਸਤਾਨ ਦੀ ਜਿੱਤ’ ਦੱਸਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਆਈਸੀਜੇ ਦਾ ਫੈਸਲਾ ਬਰੀ ਕਰਨ, ਰਿਹਾ ਕਰਨ ਅਤੇ ਕੁਲਭੂਸ਼ਣ ਨੂੰ ਵਾਪਸ ਭਾਰਤ ਭੇਜਣ ਦਾ ਨਹੀਂ ਹੈ। ਉਹ ਪਾਕਿਸਤਾਨ ਦੇ ਲੋਕਾਂ ਖਿਲਾਫ ਅਪਰਾਧਾਂ ਲਈ ਦੋਸ਼ੀ ਹਨ। ਪਾਕਿਸਤਾਨ ਕਾਨੂੰਨ ਅਨੁਸਾਰ ਅੱਗੇ ਵਧੇਗਾ।

Real Estate