ਮੀਂਹ ਕਾਰਨ ਢਹੀ 100 ਸਾਲਾਂ ਪੁਰਾਣੀ ਇਮਾਰਤ , 12 ਮੌਤਾਂ

1233

ਮੁੰਬਈ ‘ਚ ਮੰਗਲਵਾਰ ਦੀ ਸਵੇਰ ਨੂੰ ਡੋਂਗਰੀ ਵਿਚ ਇਕ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਫਸਣ ਦੀ ਖ਼ਬਰ ਹੈ।ਇਹ ਇਮਾਰਤ ਮੁੰਬਈ ਦੇ ਭੀੜ ਭੜੱਕੇ ਵਾਲੇ ਇਲਾਕੇ ‘ਚ ਮੌਜੂਦ ਸੀ ਜਿਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਕਰੀਬ 100 ਸਾਲ ਪੁਰਾਣੀ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ, ਇਹ ਇਮਾਰਤ ਢਹਿ ਢੇਰੀ ਕਿਵੇਂ ਅਤੇ ਕਿਉਂ ਕੀਤੀ ਗਈ ਇਸ ਦੀ ਜਾਂਚ ਕਰਵਾਈ ਜਾਵੇਗੀ।ਮਲਬੇ ‘ਚੋਂ ਰਾਹਤ ਕਾਰਜਾਂ ਵਿੱਚ ਜੁਟੀਆਂ ਦੋ ਲਾਸ਼ਾਂ ਮਿਲੀਆਂ ਸਨ। ਉਂਝ ਮਹਾਰਾਸ਼ਟਰ ਦੇ ਇੱਕ ਮੰਤਰੀ ਸ੍ਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਵਿੱਚ 12 ਵਿਅਕਤੀਆਂ ਦੀ ਮੌਤ ਹੋਈ ਹੈ।ਇਹ ਇਮਾਰਤ ਮੀਂਹ ਦੌਰਾਨ ਡਿੱਗੀ ਹੈ। ਇੱਥੇ 40 ਤੋਂ ਵੱਧ ਵਿਅਕਤੀਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ ਹੈ।

Real Estate