ਹਿਮਾਚਲ ਪ੍ਰਦੇਸ਼ ‘ਚ ਢਾਬਾ ਡਿੱਗਣ ਨਾਲ 6 ਜਵਾਨਾਂ ਸਣੇ 7 ਹਲਾਕ

1409

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਡਗਸ਼ਈ ਵਿਖੇ ਕੱਲ੍ਹ ਮੀਂਹ ਦੌਰਾਨ ਇੱਕ ਹੋਟਲ ਦੀ ਇਮਾਰਤ ਡਿੱਗਣ ਨਾਲ ਮੌਤਾਂ ਦੀ ਗਿਣਤੀ ਹੁਣ 7 ਤੱਕ ਪੁੱਜ ਗਈ ਹੈ। ਮਰਨ ਵਾਲਿਆਂ ਵਿੱਚ 6 ਫ਼ੌਜੀ ਜਵਾਨ ਤੇ ਇੱਕ ਆਮ ਔਰਤ ਸ਼ਾਮਲ ਹਨ।ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਦੇ ਕੁਝ ਮੈਂਬਰਾਂ ਨੇ ਦੱਸਿਆ ਕਿ ਹੁਣ ਜੇ ਹੇਠਾਂ ਕੋਈ ਦਬਿਆ ਵੀ ਹੋਵੇਗਾ, ਤਾਂ ਉਸ ਦੇ ਜਿਊਂਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਪੈਂਦੀਆਂ ਜਾ ਰਹੀਆਂ ਹਨ।ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ (ਝਛੌਸ) ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ।ਰਾਹਤ ਕਾਰਜ ਦੇਰ ਰਾਤ ਤੱਕ ਵੀ ਚੱਲਦੇ ਰਹੇ ਪਰ ਫਿਰ ਹਨੇਰਾ ਹੋਣ ਕਾਰਨ ਕੁਝ ਚਿਰ ਲਈ ਰੋਕ ਦਿੱਤੇ ਗਏ ਸਨ। ਅੱਜ ਤੜਕੇ ਫਿਰ ਰਾਹਤ ਕਾਰਜ ਦੋਬਾਰਾ ਸ਼ੁਰੂ ਹੋ ਗਏ ਹਨ।ਹੁਣ ਤੱਕ 17 ਫ਼ੌਜੀ ਜਵਾਨਾਂ ਤੇ 11 ਆਮ ਨਾਗਰਿਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।

Real Estate