38 ਸਾਲਾਂ ਪਿੱਛੋਂ ਫਿਰ ਹੋ ਸਕਦਾ ਹੈ ਭਾਰਤੀ ਰੇਲਾਂ ਦਾ ਚੱਕਾ ਜਾਮ

1574

ਭਾਰਤ ’ਚ ਹੁਣ 38 ਸਾਲਾਂ ਬਾਅਦ ਇੱਕ ਵਾਰ ਫਿਰ ਰੇਲ–ਗੱਡੀਆਂ ਦਾ ਚੱਕਾ ਜਾਮ ਹੋ ਸਕਦਾ ਹੈ। ਰੇਲਵੇ ਦੀ ਸਭ ਤੋਂ ਵੱਡੀ ਡਰਾਇਵਰਜ਼ ਯੂਨੀਅਨ ਨੇ ਨਿੱਜੀਕਰਨ ਬੰਦ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 15 ਤੋਂ 17 ਜੁਲਾਈ ਤੱਕ ਦੌਰਾਨ ਇੱਕ–ਦਿਨਾ ਭੁੱਖ ਹੜਤਾਲ ਤੇ ਚੱਕਾ ਜਾਮ ਕਰਨ ਦੀ ਚੇਤਾਵਨੀ ਰੇਲਵੇ ਬੋਰਡ ਨੂੰ ਦੇ ਦਿੱਤੀ ਹੈ। ਸਰਕਾਰ ਨੇ ਜੇ ਕੋਈ ਦਖ਼ਲ ਨਾ ਦਿੱਤਾ, ਤਾਂ ਸੋਮਵਾਰ ਤੋ਼ ਦੇਸ਼ ਭਰ ’ਚ ਰੇਲ–ਗੱਡੀਆਂ ਦਾ ਚੱਕਾ ਜਾਮ ਹੋ ਸਕਦਾ ਹੈ। ਰੇਲਵੇ ਬੋਰਡ ਨੇ ਇਸ ਮਾਮਲੇ ’ਚ ਸਖ਼ਤ ਰੁਖ਼ ਅਪਣਾਉਂਦਿਆਂ ਮੁਲਾਜ਼ਮਾਂ ਨੂੰ ਹੜਤਾਲ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ। ਆੱਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ ਨੇ ਪਿਛਲੇ ਮਹੀਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਬੋਰਡ ਨੂੰ ਨੋਟਿਸ ਦਿੱਤਾ ਸੀ। ਐਸੋਸੀਏਸ਼ਨ ਨੇ ਮੰਗਾਂ ਨਾ ਮੰਨਣ ’ਤੇ 15 ਜੁਲਾਈ ਨੂੰ 24 ਘੰਟਿਆਂ ਦੀ ਭੁੱਖ–ਹੜਤਾਲ ਤੇ 16–17 ਜੁਲਾਈ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੀ ਚੇਤਾਵਨੀ ਦੇ ਦਿੱਤੀ ਸੀ।

Real Estate