ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ : ਸੜਕ ਜਾਮ ਕਰਕੇ ਮਨਪ੍ਰੀਤ ਬਾਦਲ ਖਿਲਾਫ ਨਾਅਰੇਬਾਜੀ

ਬਠਿੰਡਾ/ 11 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਇਸ ਜਿਲ੍ਹੇ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ ਅੱਜ ਉਸ ਵੇਲੇ ਰਾਜਨੀਤਕ ਰੂਪ ਅਖ਼ਤਿਆਰ ਕਰ ਗਿਆ, ਜਦੋਂ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਉ¤ਥੋਂ ਦੇ ਵਸਨੀਕਾਂ ਨੇ ਬਠਿੰਡਾ ਬਾਦਲ ਰੋਡ ਤੇ ਕਰੀਬ ਡੇਢ ਘੰਟੇ ਲਈ ਸੰਕੇਤਕ ਜਾਮ ਲਾ ਦਿੱਤਾ। ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ: ਪ੍ਰਕਾਸ ਸਿੰਘ ਬਾਦਲ ਤੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੱਛਾ ਪਿੰਡ ਘੁੱਦਾ ਤੋਂ ਹੀ ਹੈ। ਕੁਝ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਅਗਰਵਾਲ ਭਾਈਚਾਰੇ ਨਾਲ ਸਬੰਧਤ ਸੀਮਾ ਰਾਣੀ ਵਿੱਤ ਮੰਤਰੀ ਦੇ ਦੋ ਓ ਐ¤ਸ ਡੀਜ, ਜੋ ਇਸੇ ਹੀ ਪਿੰਡ ਦੇ ਵਸਨੀਕ ਹਨ ਦੀ ਕਰੀਬੀ ਰਿਸਤੇਦਾਰ ਰਾਜਮਹਿੰਦਰ ਕੌਰ ਨੂੰ ਹਰਾ ਕੇ ਸਰਪੰਚ ਚੁਣੀ ਗਈ ਸੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਖਿੱਤੇ ਵਿੱਚ ਸੀਮਾ ਰਾਣੀ ਇੱਕੋ ਇੱਕ ਚੁਣੀ ਹੋਈ ਸਰਪੰਚ ਹੈ, ਜੋ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਸ ਸਰਪੰਚ ਦੀ ਅਗਵਾਈ ਹੇਠ ਘੁੱਦਾ ਦੀ ਪੰਚਾਇਤ ਲੋਕ ਸਭਾ ਹਲਕਾ ਬਠਿੰਡਾ ਚੋਂ ਇੱਕੋ ਇੱਕ ਅਜਿਹੀ ਪੰਚਾਇਤ ਹੈ ਮੁਕੰਮਲ ਪਾਰਦਰਸਤਾ ਦੀ ਮਿਸ਼ਾਲ ਪੇਸ ਕਰਦਿਆਂ ਜਿਸ ਨੇ ਨਾ ਸਿਰਫ ਗਰਾਮ ਤੇ ਪੰਚਾਇਤ ਸਭਾਵਾਂ ਦੇ ਸਮਾਗਮ ਆਨਲਾਈਨ ਕੀਤੇ ਬਲਕਿ ਆਪਣਾ ਸਾਰਾ ਹਿਸਾਬ ਕਿਤਾਬ ਵੈ¤ਬਸਾਈਟ ਉ¤ਪਰ ਵੀ ਲੋਡ ਕੀਤਾ ਹੋਇਆ ਹੈ। ਕਈ ਸੰਸਥਾਵਾਂ ਇਸ ਪੰਚਾਇਤ ਦੀ ਪਾਰਦਰਸਤਾ ਦੀ ਸਲਾਘਾ ਕਰ ਚੁੱਕੀਆਂ ਹਨ। ਜਿੱਥੋਂ ਤੱਕ ਬਾਰਸਾਂ ਦੇ ਪਾਣੀ ਦੇ ਸੰਭਾਲਣ ਦਾ ਸੁਆਲ ਹੈ, ਦਹਾਕਿਆਂ ਬਾਅਦ ਇਹ ਇੱਕ ਅਜਿਹੀ ਪੰਚਾਇਤ ਹੈ ਜਿਸਨੇ ਪਿੰਡ ਦੇ ਛੱਪੜਾਂ ਦੀ ਸਫ਼ਾਈ ਕਰਵਾਉਣ ਦਾ ਕੰਮ ਵਿੱਢਿਆ ਹੋਇਆ ਹੈ।
ਸਰਪੰਚ ਸੀਮਾ ਰਾਣੀ ਦੇ ਦੋਸ਼ ਅਨੁਸਾਰ ਭਾਵੇਂ ਪਿੰਡ ਦੇ 90 ਫੀਸਦੀ ਲੋਕ ਪੰਚਾਇਤ ਦੀ ਕਾਰਗੁਜਾਰੀ ਦੀ ਸਲਾਘਾ ਕਰ ਰਹੇ ਹਨ, ਲੇਕਿਲ ਕੁੱਝ ਅਜਿਹੇ ਭੱਦਰ ਪੁਰਸ਼ ਵੀ ਹਨ, ਜੋ ਆਪਣੀ ਹਾਰ ਬਰਦਾਸਤ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਪੰਚਾਇਤ ਦੇ ਕੰਮਾਂ ਵਿੱਚ ਅੜਿੱਕੇ ਡਾਹ ਰਹੇ ਹਨ। ਸਰਪੰਚ ਨੇ ਦੱਸਿਆ ਕਿ ਪੰਚਾਇਤੀ ਦੁਕਾਨਾਂ ਨੂੰ ਵੀ ਕਿਰਾਏ ਤੇ ਦੇਣ ਲਈ 2 ਮਾਰਚ ਨੂੰ ਮਤਾ ਪਾਸ ਕਰਕੇ ਨਿਲਾਮੀ ਦੀ ਤਾਰੀਖ 18 ਮਾਰਚ ਤਹਿ ਕਰ ਦਿੱਤੀ ਸੀ। ਜਦ ਮਿਥੀ ਹੋਈ ਤਾਰੀਖ ਤੇ ਬੋਲੀ ਹੋ ਰਹੀ ਸੀ ਤਾਂ ਡੀ ਡੀ ਪੀ ਓ ਬਠਿੰਡਾ ਨੇ ਉਹਨਾਂ ਤਿੰਨ ਦੁਕਾਨਾਂ ਨੂੰ ਨਿਲਾਮ ਕਰਨ ਤੋਂ ਰੋਕਣ ਦਾ ਸੁਨੇਹਾ ਭੇਜ ਦਿੱਤਾ, ਜੋ ਵਿੱਤ ਮੰਤਰੀ ਦੇ ਇੱਕ ਓ ਐ¤ਸ ਡੀ ਦੇ ਬਾਪ ਕੋਲ ਕਿਰਾਏ ਤੇ ਚੱਲੀਆਂ ਆ
ਰਹੀਆਂ ਹਨ ਅਤੇ ਮੌਜੂਦਾ ਸਰਕਾਰ ਬਣਦਿਆਂ ਹੀ ਉਸਨੇ ਕਿਰਾਇਆ ਦੇਣਾ ਬੰਦ ਕੀਤਾ ਹੋਇਆ ਹੈ। ਵਿੱਤੀ ਹਿਤਾਂ ਦੇ ਨੁਕਸਾਨ ਕਰਨ ਵਾਲੇ ਅਜਿਹੇ ਨਾਦਰਸ਼ਾਹੀ ਹੁਕਮ ਨੂੰ ਨਜਰ ਅੰਦਾਜ ਕਰਨ ਤੇ ਡੀ ਡੀ ਪੀ ਓ ਬਠਿੰਡਾ ਨੇ ਪੰਚਾਇਤ
ਸਕੱਤਰ ਨੂੰ ਅਧਵਾਟਿਉਂ ਹੀ ਆਪਣੇ ਦਫ਼ਤਰ ਬੁਲਾ ਲਿਆ ਤੇ ਉਸ ਰਾਹੀਂ ਪੰਚਾਇਤ ਨੂੰ ਇਹ ਹਦਾਇਤ ਭੇਜ ਦਿੱਤੀ ਕਿ ਸਾਰਾ ਰਿਕਾਰਡ ਲੈ ਕੇ ਉਹ ਉਹਨਾਂ ਦੇ ਦਫ਼ਤਰ ਵਿਖੇ ਪੇਸ਼ ਹੋਣ। 19 ਮਾਰਚ ਨੂੰ ਜਦ ਪੰਚਾਇਤ ਨੇ ਪੇਸ਼ ਹੋ ਕੇ ਡੀ ਡੀ ਪੀ ਓ ਨੂੰ ਸਿਕਾਇਤ ਦਿਖਾਉਣ ਦੀ ਬੇਨਤੀ ਕੀਤੀ ਤਾਂ ਇਹ ਜਾਣ ਕੇ ਉਹਨਾਂ ਦੇ ਹੋਸ਼ ਉੱਡ ਗਏ ਕਿ ਜਿਸ ਦਰਖਾਸਤ ਦੇ ਆਧਾਰ ਤੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਤਲਬ ਕੀਤਾ ਗਿਆ ਸੀ, ਉਹ ਅਸਲ ਵਿੱਚ ਦਿੱਤੀ ਹੀ 19 ਮਾਰਚ ਨੂੰ ਸੀ।
ਸਰਪੰਚ ਮੁਤਾਬਿਕ 19 ਮਾਰਚ ਨੂੰ ਹੀ ਉਸ ਤੋਂ ਹਾਰੀ ਉਮੀਦਵਾਰ ਦੇ ਪੁੱਤਰ ਤੇ ਪੰਚਾਇਤ ਸਕੱਤਰ ਦਾ ਬਿਆਨ ਲਿਖਣ ਉਪਰੰਤ ਡੀ ਡੀ ਪੀ ਓ ਨੇ ਡਾਇਰੈਕਟਰ ਪੰਚਾਇਤਾਂ ਨੂੰ ਇਹ ਰਿਪੋਰਟ ਭੇਜ ਦਿੱਤੀ ਕਿ ਸਰਪੰਚ ਨੇ ਆਪਣੇ ਅਖ਼ਤਿਆਰਾਂ ਦੀ ਦੁਰਵਰਤੋਂ ਕਰਦਿਆਂ ਜਿੱਥੇ ਪੰਚਾਇਤੀ ਹਿਤਾਂ ਨੂੰ ਕਥਿਤ ਨੁਕਸਾਨ ਪਹੁੰਚਾਇਆ ਹੈ, ਉੱਥੇ ਅਦਰਸ਼ ਚੋਣ ਜਾਬਤੇ ਦੀ ਉਲੰਘਣਾ ਵੀ ਕੀਤੀ, ਹਾਲਾਂਕਿ ਦੁਕਾਨਾਂ ਕਿਰਾਏ ਤੇ ਦੇਣ ਦੀ ਨਿਲਾਮੀ ਦਾ ਅਮਲ 2 ਮਾਰਚ ਦੇ ਮਤੇ ਨਾਲ ਹੀ ਸੁਰੂ
ਹੋ ਗਿਆ ਸੀ। ਡਾਇਰੈਕਟਰ ਪੰਚਾਇਤਾਂ ਵੱਲੋਂ ਸੀਮਾ ਰਾਣੀ ਦੀ ਮੁਅੱਤਲੀ ਬਾਦਲ ਪਰਿਵਾਰ ਦੇ ਭਾੲਚਾਰੇ ਸਮੇਤ ਪਿੰਡ ਦੇ ਲੋਕਾਂ ਨੂੰ ਬਰਦਾਸਤ ਨਹੀਂ ਹੋ ਰਹੀ, ਇਸ ਲਈ ਅੱਜ ਸੈਂਕੜੇ ਦੀ ਤਾਦਾਦ ਵਿੱਚ ਹੋਏ ਇਕੱਠ ਨੇ ਵਿੱਤ ਮੰਤਰੀ ਤੇ ਤਾਨਾਸ਼ਾਹੀ ਰਵੱਈਆ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਮਹੂਰੀਅਤ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਆਮ ਲੋਕਾਂ ਨੂੰ ਬਦਲ ਚੁੱਕੇ ਅਸਲ ਨਿਜਾਮ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸਤੋਂ ਬਾਅਦ ਕਾਲੇ ਝੰਡੇ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਰੋਸ਼ ਪ੍ਰਦਰਸ਼ਨ ਕਰਦਿਆਂ ਬਠਿੰਡਾ ਬਾਦਲ ਰੋੜ ਤੇ ਡੇਢ ਘੰਟੇ ਦੇ ਕਰੀਬ ਜਾਮ ਲਾਇਆ ਗਿਆ, ਲੋਕਾਂ ਨੂੰ ਦਰਪੇਸ ਮੁਸਕਿਲਾਂ ਨੂੰ ਮੱਦੇਨਜਰ ਰਖਦਿਆਂ ਬਾਅਦ ਵਿੱਚ ਇਹ ਜਾਮ ਖੋਹਲ ਦਿੱਤਾ ਗਿਆ।

ਮੋਬਾ: 098882-75913

Real Estate