ਪੁਰਤਗਾਲ ਵਿੱਚ ਕਾਰ ਹਾਦਸੇ ਦੌਰਾਨ ਚਾਰ ਭਾਰਤੀ ਮੁੰਡਿਆਂ ਦੀ ਮੌਤ

1673

ਯੂਰਪ ਦੇ ਦੇਸ਼ ਪੁਰਤਗਾਲ ਵਿਚ ਸ਼ੁੱਕਰਵਾਰ ਰਾਤ ਵਾਪਰੇ ਸੜਕ ਹਾਦਸੇ ਵਿਚ ਮੁਕੇਰੀਆਂ ਨੇੜਲੇ ਪਿੰਡ ਪੋਤਾ ਦੇ 28 ਸਾਲਾ ਨੌਜਵਾਨ ਸਣੇ ਚਾਰ ਦੀ ਮੌਤ ਹੋ ਗਈ ਹੈ। ਘਟਨਾ ਤੋਂ ਕਰੀਬ ਡੇਢ ਘੰਟਾ ਪਹਿਲਾਂ ਪ੍ਰਿਤਪਾਲ ਸਿੰਘ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਮ੍ਰਿਤਕ ਦੇ ਪਰਿਵਾਰ ਅਨੁਸਾਰ ਪ੍ਰਿਤਪਾਲ ਢਾਈ ਸਾਲ ਪਹਿਲਾਂ ਪੁਰਤਗਾਲ ਗਿਆ ਸੀ ਅਤੇ ਉੱਥੇ ਉਸ ਨੂੰ ਪੱਕੇ ਤੌਰ ’ਤੇ ਰਹਿਣ ਦੀ ਪ੍ਰਵਾਨਗੀ ਮਿਲ ਗਈ ਸੀ। ਸ਼ੁੱਕਰਵਾਰ ਰਾਤ ਕਰੀਬ 12 ਵਜੇ (ਭਾਰਤੀ ਸਮੇਂ ਅਨੁਸਾਰ) ਉਸ ਦੀ ਆਪਣੇ ਪਰਿਵਾਰ ਨਾਲ ਗੱਲਬਾਤ ਹੋਈ ਸੀ। ਉਸ ਦੀ ਮੰਗਣੀ ਹੋ ਚੁੱਕੀ ਸੀ ਤੇ ਵਿਆਹ ਵੀ ਤੈਅ ਕੀਤਾ ਹੋਇਆ ਸੀ। ਪਰਿਵਾਰ ਨੂੰ ਸਵੇਰੇ ਕਿਸੇ ਜਾਣਕਾਰ ਨੇ ਪੁਰਤਗਾਲ ਤੋਂ ਫੋਨ ਕਰ ਕੇ ਦੱਸਿਆ ਕਿ ਪ੍ਰਿਤਪਾਲ ਕਰੀਬ 1।30 ਵਜੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਬਾਜ਼ਾਰ ਗਿਆ ਸੀ ਤੇ ਲਿਸਬਨ ਨੇੜੇ ਸੈਂਟੋ ਐਂਟੋਨੀਓ ਕੋਲ ਉਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਐਨਾ ਜ਼ਬਰਦਸਤ ਸੀ ਕਿ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪ੍ਰਿਤਪਾਲ ਸਣੇ ਤਿੰਨ ਨੌਜਵਾਨ ਪੰਜਾਬ ਦੇ ਅਤੇ ਇੱਕ ਹਰਿਆਣੇ ਨਾਲ ਸਬੰਧਤ ਹੈ।

Real Estate