ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਅੱਜ

1525

ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਹੋਵੇਗੀ। ਇਹ ਬੈਠਕ ਵਾਹਗਾ ਬਾਰਡਰ ‘ਤੇ ਹੋਵੇਗੀ। ਬੀਤੇ ਸਾਲ ਕਰਤਾਰਪੁਰ ਕੋਰੀਡੋਰ ਬਣਾਉਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਸਹਿਮਤੀ ਬਣੀ ਸੀ।ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਤੇ ਪਾਕਿਸਤਾਨ ਦਾਅਵਾ ਹੈ ਕਿ ਉਨ੍ਹਾਂ ਵਾਲੇ ਪਾਸੇ ਕਰੀਬ 80 ਫ਼ੀ ਸਦੀ ਕੰਮ ਪੂਰਾ ਹੋ ਗਿਆ ਹੈ ਤੇ ਉਹ ਭਾਰ ਨਾਲੋਂ ਪਹਿਲਾਂ ਕੰਮ ਨਿਬੇੜ ਲੈਣਗੇ ਪਰ ਭਾਰਤ ਵਾਲੇ ਪਾਸੇ ਵੀ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਨਿਰਮਾਣ ਦਾ ਕਾਰਜ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੀ ਦੇਖਭਾਲ ‘ਚ ਕੀਤਾ ਜਾ ਰਿਹਾ ਹੈ। ਬੀਤੇ ਦਿਨਾਂ ‘ਚ ਰਾਵੀ ਦਾ ਪੁਲ ਵੀ ਲਾਂਘੇ ‘ਚ ਅੜਿੱਕਾ ਬਣ ਕੇ ਉਭਰਿਆ ਹੈ। ਇਸ ਪੁਲ ਬਾਰੇ ਦੋਵੇਂ ਦੇਸ਼ 14 ਜੁਲਾਈ ਨੂੰ ਹੋਣ ਵਾਲੀ ਬੈਠਕ ‘ਚ ਵਿਚਾਰ ਵਟਾਂਦਰਾ ਕਰ ਕੇ ਕੋਈ ਨਵਾਂ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਦੋਵੇ ਦੇਸ਼ਾਂ ‘ਚ ਰਾਵੀ ‘ਤੇ 330 ਮੀਟਰ ਲੰਮੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋੜਨ ‘ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ।
ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਵੰਬਰ ‘ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸੜਕਾਂ ਨੂੰ ਪੁਲ ਰਾਹੀਂ ਪਾਕਿਸਤਾਨ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਭਾਰਤ ਵਲੋਂ ਪਾਕਿਸਤਾਨ ਨੂੰ ਪੁਲ ਦੀ ਉਸਾਰੀ ਨਾਲ ਮਿਲਾਇਆ ਜਾਵੇਗਾ ਕਿਉਂਕਿ ਡੇਰਾ ਬਾਬਾ ਨਾਨਕ ਨੇੜੇ ਹੜ੍ਹਾਂ ਦਾ ਖਦਸ਼ਾ ਰਹਿੰਦਾ ਹੈ ਜਿਸ ਨਾਲ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੋਵੇਗੀ।

Real Estate