ਮੁਕਤਸਰ ਸਾਹਿਬ ਦੇ ਪਿੰਡ ‘ਚ ਗੋਲੀ ਚੱਲਣ ਨਾਲ ਦੋ ਮੌਤਾਂ

1395

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿੱਚ ਪਿੰਡ ਦੇ ਹੀ ਵਿਅਕਤੀਆਂ ਨੇ ਮਜ਼ਦੂਰ ਪਰਿਵਾਰ ਦੇ ਘਰ ‘ਚ ਪਹੁੰਚ ਕੇ ਗੋਲੀਬਾਰੀ ਕੀਤੀ ਅਤੇ ਇਸ ਹਮਲੇ ‘ਚ ਗੁਰਜੀਤ ਸਿੰਘ (26) ਅਤੇ ਕਿਰਨਦੀਪ ਸਿੰਘ (23) ਦੀ ਮੌਤ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਭਰਜਾਈ ਮਿੰਨੀ ਰਾਣੀ (30) ਗੰਭੀਰ ਜ਼ਖ਼ਮੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਈ ਮਿੰਨੀ ਰਾਣੀ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਖ਼ੂਨੀ ਟਕਰਾਅ ਵਿੱਚ ਇੱਕ ਹੋਰ ਵਿਅਕਤੀ ਦੇ ਵੀ ਫੱਟੜ ਹੋਣ ਦੀ ਖ਼ਬਰ ਹੈ, ਜਿਸ ਦਾ ਇਲਾਜ ਮੁਕਤਸਰ ਸਾਹਿਬ ਦੇ ਨਿਜੀ ਹਸਪਤਾਲ ਵਿੱਚ ਜਾਰੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਧਿਰ ਨੇ ਦੱਸਿਆ ਕਿ ਦਲਿਤ ਬਸਤੀ ਵਿੱਚ ਸਥਿਤ ਉਨ੍ਹਾਂ ਦੇ ਘਰਾਂ ਕੋਲ ਨਰੇਗਾ ਦਾ ਕੰਮ ਚੱਲਦਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਇਸ ਨੂੰ ਰੋਕਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਸਮੇਤ 10-11 ਜਣੇ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਮੁਕਤਸਰ ਸਾਹਿਬ ਦੇ ਐਸਪੀ (ਪੜਤਾਲੀਆ) ਸੋਹਣ ਲਾਲ ਨੇ ਦੱਸਿਆ ਕਿ ਦੋ ਧਿਰਾਂ ਦਰਮਿਆਨ ਝਗੜਾ ਕਿਸ ਗੱਲੋਂ ਹੋਇਆ, ਇਹ ਹਾਲੇ ਨਹੀਂ ਪਤਾ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁਢਲੀ ਤਫ਼ਤੀਸ਼ ਕਰਕੇ ਕੇਸ ਦਰਜ ਕਰਨਗੇ।

Real Estate