ਗੋਪਾਲ ਸਿੰਘ ਚਾਵਾਲਾ ਨੂੰ ਬਾਹਰ ਕਰ ਪਾਕਿਸਤਾਨ ਨੇ ਬਣਾਈ ਨਵੀਂ ਗੁਰਦੁਆਰਾ ਕਮੇਟੀ

1251

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਦੂਜੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦਾ ਨਾਂ ਕੱਢ ਦਿੱਤਾ ਗਿਆ ਹੈ।ਭਾਰਤ ਨੇ ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਕਰਤਾਰਪੁਰ ਸਾਹਿਬ ਦੇ ਪ੍ਰਾਜੈਕਟ ਦਾ ਹਿੱਸਾ ਹੋਣ ‘ਤੇ ਇਤਰਾਜ਼ ਜਤਾਇਆ ਸੀ। ‘ਗੋਪਾਲ ਸਿੰਘ ਚਾਵਲਾ ਦਾ ਇਸ ਤੇ ਕਹਿਣਾ ਹੈ ਕਿ ”ਉਂਝ ਤਾਂ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਮੈਂ ਇਮਰਾਨ ਖ਼ਾਨ ਦਾ ਧੰਨਵਾਦੀ ਹਾਂ ਕਿ ਉਹ ਕਰਤਾਰਪੁਰ ਲਾਂਘਾ ਘੋਲ੍ਹਣ ਨੂੰ ਲੈ ਕੇ ਸੰਜੀਦਾ ਹਨ ਅਤੇ ਭਾਰਤ ਦੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਿਆ। ਮੈਂ ਖਾਲਿਸਤਾਨ ਦਾ ਸਿਪਾਹੀ ਹਾਂ ਅਤੇ ਖਾਲਿਸਤਾਨ ਲਈ ਇਹ ਮੇਰੀ ਕੁਰਬਾਨੀ ਹੈ।”’ਇਹ ਕਮੇਟੀ ਤਿੰਨ ਸਾਲਾਂ ਲਈ ਬਣਾਈ ਜਾਂਦੀ ਹੈ। ਪਿਛਲੀ ਵਾਰ ਇਹ ਕਮੇਟੀ 2014 ਵਿੱਚ ਬਣੀ ਸੀ ਅਤੇ 2017 ਵਿੱਚ ਪੁਨਰਗਠਨ ਨਹੀਂ ਹੋ ਸਕਿਆ। ਪਰ ਇਹ ਇਸਦੀ ਮਿਆਦ ਵਧਾ ਦਿੱਤੀ ਗਈ ਅਤੇ ਹੁਣ 2019 ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ।” ਚਾਵਲਾ ਕਹਿੰਦੇ ਹਨ ਕਿ ਕਮੇਟੀ ਮੈਂਬਰਾਂ ਵੱਲੋਂ ਆਪਣੇ ਵਿੱਚੋਂ ਹੀ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ।
ਨਵੇਂ ਥਾਪੇ ਗਏ 10 ਗੈਰ ਸਰਕਾਰੀ ਮੈਂਬਰਾਂ ਵਿਚ ਰਵਿੰਦਰ ਸਿੰਘ , ਇੰਦਰਜੀਤ ਸਿੰਘ , ਡਾ। ਮੀਮਪਾਲ ਸਿੰਘ , ਅਮੀਰ ਸਿੰਘ , ਬਾਬਾ ਹਰਮੀਤ ਸਿੰਘ , ਸਰਬਤ ਸਿੰਘ , ਸਤਵੰਤ ਸਿੰਘ , ਡਾ।ਸਾਗਰਜੀਤ ਸਿੰਘ , ਵਿਕਾਸ ਸਿੰਘ ਖਾਲਸਾ ਅਤੇ ਸਰਦਾਰ ਸਾਗਰ ਸਿੰਘ ਸ਼ਾਮਿਲ ਹਨ , ਜਦਕਿ ਤਿੰਨ ਸਰਕਾਰੀ ਮੈਂਬਰਾਂ ਵਿਚ ਏਵਾਕੁਈਜ਼ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਇਸ ਦੇ ਕਨਵੀਨਰ ਹੋਣਗੇ ਅਤੇ ਈ ਟੀ ਪੀ ਬੀ ਦੇ ਅਡੀਸ਼ਨਲ ਸਕੱਤਰ ਸ਼ਰਾਈਨਜ਼ ਇਸ ਦੇ ਸਕੱਤਰ ਹੋਣਗੇ। ਧਾਰਮਿਕ ਮਾਮਲਿਆਂ ਦੇ ਵਿਭਾਗ ਦੇ ਸੀਨੀਅਰ ਜਾਇੰਟ ਸਕੱਤਰ / ਜਾਇੰਟ ਸਕੱਤਰ ਅਹੁਦੇ ਵਜੋਂ ਮੈਂਬਰ ਹੋਣਗੇ।

Real Estate