8 ਸਾਲਾਂ ਬੱਚੀ ਨਾਲ ਬਲਾਤਕਾਰ ਮਾਮਲੇ ‘ਚ ਅਦਾਲਤ ਨੇ 32 ਦਿਨਾਂ ਅੰਦਰ ਸੁਣਾਈ ਫਾਂਸੀ

2021

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 8 ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਭੋਪਾਲ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ।ਅਦਾਲਤ ਨੇ ਇਹ ਫ਼ੈਸਲਾ ਸਿਰਫ਼ 32 ਦਿਨਾਂ ‘ਚ ਸੁਣਾ ਦਿੱਤਾ। ਇਸ ਕੇਸ ਵਿੱਚ 40 ਲੋਕਾਂ ਨੇ ਗਵਾਹੀ ਦਿੱਤੀ। ਮੱਧ ਪ੍ਰਦੇਸ਼ ‘ਚ ਘੱਟ ਉਮਰ ਦੀਆਂ ਕੁੜੀਆਂ ਨਾਲ ਬਲਾਤਕਾਰ ਦੇ ਮਾਮਲਿਆਂ ‘ਚ ਫਾਂਸੀ ਦੀ ਸਜ਼ਾ ਦੇਣ ਦਾ ਇਹ 27ਵਾਂ ਮਾਮਲਾ ਹੈ। ਮਾਮਲਾ ਲੰਘੀ 7 ਜੂਨ ਦਾ ਹੈ ਜਦੋਂ ਕਮਲਾ ਨਗਰ ਇਲਾਕੇ ਦੀ ਮੰਡਵਾ ਬਸਤੀ ‘ਚ ਰਹਿੰਦੀ 8 ਸਾਲ ਦੀ ਬੱਚੀ ਨੂੰ ਅਗਵਾ ਕਰ ਬਲਾਤਕਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ । ਬੱਚੀ ਦੀ ਲਾਸ਼ 8 ਜੂਨ ਨੂੰ ਮਿਲੀ ਸੀ ।ਘਟਨਾ ਨੂੰ ਲੈ ਕਿ ਭੋਪਾਲ ਦੇ ਲੋਕਾਂ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ। 10 ਨੂੰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ । 17 ਜੂਨ ਨੂੰ ਚਲਾਨ ਪੇਸ਼ ਹੋਏ ਸਨ ਤੇ 19 ਜੂਨ ਨੂੰ ਅਦਾਲਤ ਨੇ ਦੋਸ਼ ਤਹਿ ਕੀਤੇ ਸਨ।

Real Estate