ਪੜ੍ਹੋ ਹੰਸ ਰਾਜ ਦੀ ਕਿਸ ਨੇ ਕਰ ਦਿੱਤੀ ਸਿ਼ਕਾਇਤ ? ਹੋ ਗਿਆ ਨੋਟਿਸ ਜਾਰੀ

1892

ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਇਹ ਨੋਟਿਸ ਰਾਜੇਸ਼ ਲਿਲੋਦੀਆ ਵੱਲੋਂ ਜਾਰੀ ਇੱਕ ਪਟੀਸ਼ਨ ਦੇ ਆਧਾਰ ਉੱਤੇ ਜਾਰੀ ਹੋਇਆ ਹੈ। ਹੰਸ ਰਾਜ ਹੰਸ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਉਮੀਦਵਾਰ ਵਜੋਂ ਜਿਹੜਾ ਹਲਫ਼ੀਆ ਬਿਆਨ ਪੇਸ਼ ਕੀਤਾ ਸੀ, ਉਸ ਵਿੱਚ ਕੁਝ ਤੱਥ ਲੁਕਾਏ ਗਏ ਹਨ। ਰਾਜੇਸ਼ ਲਿਲੋਦੀਆ ਅਸਲ ’ਚ ਕਾਂਗਰਸੀ ਆਗੂ ਹਨ ਤੇ ਉਹ ਵੀ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਹੰਸ ਰਾਜ ਦੇ ਵਿਰੋਧੀ ਉਮੀਦਵਾਰ ਸਨ। ਲਿਲੋਦੀਆ ਦਾ ਦੋਸ਼ ਹੈ ਕਿ ਉੱਤਰ–ਪੱਛਮੀ ਦਿੱਲੀ ਤੋਂ ਭਾਜਪਾ ਦੇ ਵਿਧਾਇਕ ਹੰਸ ਰਾਜ ਹੰਸ ਨੇ ਕਥਿਤ ਤੌਰ ਉੱਤੇ ਝੂਠਾ ਹਲਫ਼ੀਆ ਬਿਆਨ ਦਰਜ ਕਰਵਾਇਆ ਹੈ, ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਇਹ ਨੋਟਿਸ ਰਾਜੇਸ਼ ਲਿਲੋਦੀਆ ਵੱਲੋਂ ਜਾਰੀ ਇੱਕ ਪਟੀਸ਼ਨ ਦੇ ਆਧਾਰ ਉੱਤੇ ਜਾਰੀ ਹੋਇਆ ਹੈ।
ਲਿਲੋਦੀਆ ਦਾ ਦੋਸ਼ ਹੈ ਕਿ ਉੱਤਰ–ਪੱਛਮੀ ਦਿੱਲੀ ਤੋਂ ਭਾਜਪਾ ਦੇ ਵਿਧਾਇਕ ਹੰਸ ਰਾਜ ਹੰਸ ਨੇ ਕਥਿਤ ਤੌਰ ਉੱਤੇ ਝੂਠਾ ਹਲਫ਼ੀਆ ਬਿਆਨ ਦਰਜ ਕਰਵਾਇਆ ਹੈ। ਜਿਸ ਵਿੱਚ ਉਨ੍ਹਾਂ ਆਪਣੀ ਸਿੱਖਿਆ ਤੇ ਆਪਣੀ ਪਤਨੀ ਦੀ ਆਮਦਨ ਬਾਰੇ ਗ਼ਲਤ ਜਾਣਕਾਰੀ ਦਰਜ ਕੀਤੀ ਹੈ। ਇਸ ਤੋਂ ਇਲਾਵਾ 2.5 ਕਰੋੜ ਦੇ ਕਰਜ਼ੇ ਤੇ ਸਿੱਖਿਆ ਬਾਰੇ ਸਹੀ ਨਹੀਂ ਦੱਸਿਆ।
ਪਟੀਸ਼ਨਰ ਮੁਤਾਬਕ ਸਾਲ 2009 ਦੌਰਾਨ ਆਪਣੇ ਹਲਫ਼ੀਆ ਬਿਆਨ ਵਿੱਚ ਹੰਸ ਰਾਜ ਹੰਸ ਹੁਰਾਂ ਨੇ ਆਪਣੀ ਵਿਦਿਅਕ ਯੋਗਤਾ 11ਵੀਂ ਜਮਾਤ ਦੱਸੀ ਸੀ। ਹੰਸ ਰਾਜ ਹੰਸ ਜਲੰਧਰ ਦੇ ਡੀਏਵੀ ਕਾਲਜ ਵਿੱਚ ਪੜ੍ਹਦੇ ਰਹੇ ਹਨ। ਪਰ ਇਸ ਵਰ੍ਹੇ 23 ਅਪ੍ਰੈਲ ਨੂੰ ਦਾਇਰ ਕੀਤੇ ਗਏ ਹਲਫ਼ੀਆ ਬਿਆਨ ਵਿੱਚ ਹੰਸ ਹੁਰਾਂ ਨੇ ਆਪਣੀ ਵੱਧ ਤੋਂ ਵੱਧ ਅਕਾਦਮਿਕ ਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਾਲੀਵਾਲ (ਜਲੰਧਰ) ਤੋਂ 10ਵੀਂ ਜਮਾਤ ਪਾਸ ਦੱਸੀ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਪੰਜਾਬੀ ਦੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਆਪਣੇ ਇਸ ਹਲਫ਼ੀਆ ਬਿਆਨ ਵਿੱਚ ਡੀਏਵੀ ਕਾਲਜ ਜਲੰਧਰ ਤੋਂ 11ਵੀਂ ਜਮਾਤ ਪਾਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ।

Real Estate