ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ

946

ਬਠਿੰਡਾ, 11 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਇਸ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਤੇਜੂ ਨੇ ਬੀਤੀ ਸਾਮ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਬੰਧਤ ਥਾਨੇ ਦੀ ਪੁਲਿਸ ਨੇ ਕਥਿਤ ਦੋਸ਼ੀ ਤੇਜੂ ਵਿਰੁੱਧ ਧਾਰਾ 302 /25/27 ਆਰਮਜ ਐਕਟ
ਅਧੀਨ ਧਾਰਾ ਮੁਕੱਦਮਾ ਦਰਜ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸਾਮ ਥਾਣਾ ਨੇਹੀਆ ਵਾਲਾ ਦੇ ਅਧੀਨ ਪੈਂਦੇ ਪਿੰਡ ਮਹਿਮਾ ਸਰਜਾ ਵਿਖੇ ਇੱਕ ਨੌਜਵਾਨ ਗੁਰਤੇਜ ਸਿੰਘ ਉਰਫ ਤੇਜੂ ਜੋ ਪਿੰਡ ਵਿੱਚ ਵਾਲ ਕਟਿੰਗ ਦਾ ਕੰਮ ਕਰਦਾ ਹੈ, ਨੇ ਆਪਣੀ ਮਾਂ ਮਨਜੀਤ ਕੌਰ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਂ ਪੁੱਤਰ ਵਿੱਚ ਕਾਫ਼ੀ ਦੇਰ ਤੋਂ ਨਰਾਜਗੀ ਚੱਲ ਰਹੀ ਸੀ। ਬੀਤੀ ਸਾਮ ਜਦ ਮਨਜੀਤ ਕੌਰ ਸਬਜੀ ਲੈ ਕੇ ਘਰ ਪਹੁੰਚੀ ਤਾਂ ਤੇਜੂ ਨੇ ਉਸ ਤੇ ਚਾਰ ਗੋਲੀਆਂ ਦਾਗ ਦਿੱਤੀਆਂ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮਨਜੀਤ ਕੌਰ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਂ ਪੁੱਤ ਵੱਖ ਵੱਖ ਰਹਿੰਦੇ ਸਨ।
ਕਤਲ ਦਾ ਪਤਾ ਲੱਗਣ ਤੇ ਥਾਨਾ ਨੇਹੀਆਂ ਵਾਲਾ ਦੇ ਮੁਖੀ ਸ੍ਰੀ ਰਕੇਸ ਕੁਮਾਰ ਅਤੇ ਡੀ ਐਸ ਪੀ ਸ੍ਰੀ ਗੋਪਾਲ ਚੰਦ ਮੌਕੇ ਤੇ ਪਹੁੰਚੇ। ਮ੍ਰਿਤਕ ਦੇ ਜਵਾਈ ਗੁਰਮੀਤ ਸਿੰਘ ਬੁੱਟਰ ਸ਼ਰੀਹ ਥਾਨਾ ਮੁਕਤਸਰ ਦੇ ਬਿਆਨ ਦਰਜ ਕਰਦਿਆਂ ਕਥਿਤ ਦੋਸੀ ਵਿਰੁੱਧ ਮੁਕੱਦਮਾ ਦਰਜ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ। ਗੁਰਮੀਤ ਸਿੰਘ ਦੇ ਬਿਆਨ ਅਨੁਸਾਰ ਗੁਰਤੇਜ ਸਿੰਘ ਤੇਜੂ ਸ਼ਰਾਬ ਪੀ ਕੇ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ, ਬੀਤੀ ਸਾਮ ਵੀ ਉਸਨੇ ਦਾਰੂ ਦੇ ਨਸ਼ੇ ਵਿੱਚ ਆਪਣੀ ਮਾਂ ਨੂੰ ਗਾਲੀ ਗਲੋਚ ਕੀਤੀ ਅਤੇ ਪੈਸਿਆਂ ਦੀ ਮੰਗ ਕੀਤੀ ਸੀ। ਉਸ ਅਨੁਸਾਰ ਮਨਜੀਤ ਕੌਰ ਨੇ ਗੁਰਤੇਜ ਸਿੰਘ ਦੇ ਹਿੱਸੇ ਦੀ ਜਮੀਨ ਪਹਿਲਾਂ ਹੀ ਉਸਨੂੰ ਦੇ ਦਿੱਤੀ ਸੀ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਗੁਰਤੇਜ ਸਿੰਘ ਆਪਣੀ ਮਾਂ ਦੀਆਂ ਹਰਕਤਾਂ ਕਾਰਨ ਉਸ ਨਾਲ ਕਥਿਤ ਤੌਰ ਤੇ ਨਰਾਜ ਰਹਿੰਦਾ ਸੀ, ਜੋ ਕਤਲ ਦਾ ਕਾਰਨ ਬਣਿਆ।

Real Estate