ਦਲਿਤ ਮੁੰਡੇ ਨਾਲ ਵਿਆਹ ਕਰਨ ਵਾਲੀ ਭਾਜਪਾ ਵਿਧਾਇਕ ਦੇ ਧੀ ਨੇ ਕਿਹਾ, ‘ਜਾਨ ਨੂੰ ਖ਼ਤਰਾ’

1388

ਇੱਕ ਦਲਿੱਤ ਨੌਜਵਾਨ ਨਾਲ ਵਿਆਹ ਕਰਨ ਵਾਲੀ ਬਰੇਲੀ ਦੇ ਭਾਜਪਾ ਵਿਧਾਇਕ ਰਾਜੇਸ਼ ਕੁਮਾਰ ਮਿਸ਼ਰਾਦੀ ਧੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।ਸਾਕਸ਼ੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਲੋਕ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਅਭੀ ਦਾ ਪਿੱਛਾ ਕਰ ਰਹੇ ਹਨ। ਇਸ ਦੇ ਨਾਲ ਹੀ ਅਭੀ ਦੇ ਪਰਿਵਾਰ ਵਾਲਿਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਵਿਧਾਇਕ ਪਿਤਾ ਦੇ ਆਦਮੀ ਉਨ੍ਹਾਂ ਦੇ ਪਿੱਛੇ ਹਨ ਅਤੇ ਜੇਕਰ ਉਹ ਉਨ੍ਹਾਂ ਦੇ ਹੱਥ ਲੱਗ ਜਾਂਦੇ ਹਨ ਤਾਂ ਉਹ ਜ਼ਰੂਰ ਮਾਰੇ ਜਾਣਗੇ। ਇਸ ਡਰ ਦੇ ਨਾਲ ਹੀ ਦੋਵਾਂ ਨੇ ਬਰੇਲੀ ਪੁਲਿਸ ਕਪਤਾਨ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਸਾਕਸ਼ੀ ਨੇ ਆਪਣੇ ਦਲਿਤ ਦੋਸਤ ਅਜੀਤੇਸ਼ ਕੁਮਾਰ ਨਾਲ ਇਸ ਵੀਡੀਓ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਏ ਉੱਤੇ ਜਾਰੀ ਕੀਤਾ।
ਦੂਜੇ ਪਾਸੇ ਭਾਜਪਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਦਲਿਤ ਨਾਲ ਵਿਆਹ ਕਰਨ ਦਾ ਵਿਰੋਧ ਨਹੀਂ ਕੀਤਾ ਪਰ ਉਸ ਦੇ ਭਵਿੱਖ ਨੂੰ ਲੈ ਕੇ ਕੁਝ ਚਿੰਤਾਵਾਂ ਹਨ। ਉਨ੍ਹਾਂ ਕਿਹਾ ਕਿ ਉਹ ਜਿਸ ਲੜਕੇ ਨਾਲ ਹੈ, ਉਹ ਉਮਰ ਵਿੱਚ ਉਸ ਤੋਂ 9 ਸਾਲ ਵੱਡਾ ਹੈ। ਇਕ ਪਿਤਾ ਹੋਣ ਦੇ ਨਾਤੇ ਉਹ ਵੀ, ਉਸ ਦੇ ਭਵਿੱਖ ਬਾਰੇ ਚਿੰਤਿਤ ਹੈ ਕਿਉਂਕਿ ਉਸ ਵਿਅਕਤੀ ਦੀ ਆਮਦਨ ਜ਼ਿਆਦਾ ਨਹੀਂ।ਉਨ੍ਹਾਂ ਕਿਹਾ ਕਿ ਉਹ ਆਪਣੀ ਬੇਟੀ ਨੂੰ ਸੁਪਨੇ ਵਿੱਚ ਵੀ ਨੁਕਸਾਨ ਪਹੁੰਚਾਉਣ ਬਾਰੇ ਨਹੀਂ ਸੋਚਦੇ। ਮੈਂ ਚਾਹੁੰਦਾ ਹਾਂ ਕਿ ਉਹ ਦੋਵੇਂ ਘਰ ਵਾਪਸ ਆ ਜਾਣ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਪਾਰਟੀ ਹਾਈ ਕਮਾਨ ਨੂੰ ਵੀ ਸੂਚਿਤ ਕਰ ਦਿੱਤਾ ਹੈ।

Real Estate