ਜਲੰਧਰ ਵਿੱਚ ਕਾਰ ਹਾਦਸੇ ਨੇ ਲਈਆਂ 5 ਜਾਨਾਂ

1228

ਜਲੰਧਰ–ਜੰਮੂ ਹਾਈਵੇਅ ਉੱਤੇ ਪਚਰੰਗਾ ਪਿੰਡ ਨੇੜੇ ਅੱਜ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਔਰਤਾਂ ਸਮੇਤ ਪੰਜ ਜਾਣੇ ਮਾਰੇ ਗਏ। ਹਾਦਸਾ ਉਦੋਂ ਵਾਪਰਿਆ, ਜਦੋਂ ਪਠਾਨਕੋਟ ਵਾਲੇ ਪਾਸਿਓਂ ਆ ਰਹੀ ਇੱਕ ਆਲਟੋ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਤੇ ਦੂਜੇ ਪਾਸੇ ਜਲੰਧਰ ਵੱਲੋਂ ਆਉਂਦੀ ਇੱਕ ਇਨੋਵਾ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਆਲਟੋ ਸਵਾਰ ਦੋ ਔਰਤਾਂ ਤੇ ਦੋ ਆਦਮੀਆਂ ਦੀ ਜਾਨ ਚਲੀ ਗਈ ਹੈ। ਇਨੋਵਾ ਸਵਾਰ ਤਿੰਨ ਜਣੇ ਜ਼ਖ਼ਮੀ ਹਨ। ਮ੍ਰਿਤਕ ਜੰਮੂ ਦੇ ਨਿਵਾਸੀ ਦੱਸੇ ਜਾ ਰਹੇ ਹਨ।ਇਨੋਵਾ ਵਿੱਚ ਕੈਨੇਡਾ ਤੋਂ ਆਇਆ ਐਨਆਰਆਈ ਸਵਾਰ ਸੀ। ਉਹ ਆਪਣੇ ਘਰ ਹੁਸ਼ਿਆਰਪੁਰ ਜਾ ਰਿਹਾ ਸੀ। ਇਨੋਵਾ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Real Estate