ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। ਧਰਮਿੰਦਰ ਇੰਸਟਾਗ੍ਰਾਮ ਤੇ ਟਵੀਟਰ ‘ਤੇ ਕਾਫੀ ਸਰਗਰਮ ਸਨ। ਬੀਤੇ ਦਿਨੀਂ ਧਰਮਿੰਦਰ ਨੇ ਆਪਣੇ ਟਵੀਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਪੋਸਟ ‘ਤੇ ਕਈ ਇਤਰਾਜ਼ਯੋਗ ਟਿੱਪਣੀਆਂ ਆਈਆਂ ਸਨ। ਧਰਮਿੰਦਰ ਨੂੰ ਇਸ ਸਾਰੇ ਕੁੱਝ ਨੇ ਕਾਫੀ ਠੇਸ ਪਹੁੰਚਾਈ। ਜਿਸ ਕਾਰਨ ਧਰਮਿੰਦਰ ਨੇ ਸੋਸ਼ਲ ਮੀਡੀਆ ਛੱਡਣ ਦਾ ਫ਼ੈਸਲਾ ਲੈ ਲਿਆ ਹੈ। ਜਿਸ ‘ਤੇ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਕਿਹਾ ਕਿ ਉਹ ਬੁਰੀ ਟਿੱਪਣੀ ਤੋਂ ਆਹਤ ਹੋਏ ਹਨ। ਉਹ ਇਕ ਸੰਵੇਦਨਸ਼ੀਲ ਵਿਅਕਤੀ ਹਨ, ਇਸ ਲਈ ਉਹ ਹੁਣ ਕਿਸੇ ਨੂੰ ਤੰਗ ਨਹੀਂ ਕਰਨਗੇ। ਧਰਮਿੰਦਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਪ੍ਰਸੰਸਕਾਂ ਨੂੰ ਦੁੱਖ ਪਹੁੰਚਿਆ ਹੈ।
https://twitter.com/aapkadharam/status/1148856250546847744
Real Estate