ਪੈਟਰੋਲ ਪਾਈਪ ਲਾਈਨ ‘ਚ ਧਮਾਕਾ, 12 ਮੌਤਾਂ

4059

ਨਾਈਜੀਰੀਆ ਦੇ ਵੱਡੇ ਵਾਪਰਿਕ ਸ਼ਹਿਰ ਲਾਗੋਸ ਵਿਚ ਪਿਛਲੇ ਹਫਤੇ ਇਕ ਪੈਟਰੋਲ ਦੀ ਪਾਈਪ ਲਾਈਨ ਵਿਚ ਹੋਏ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 12 ਹੋ ਗਈ ਹੈ। ਸ਼ਹਿਰ ਦੇ ਲਜੇਗੁਨ ਇਲਾਕੇ ਵਿਚ ਵੀਰਵਾਰ ਨੂੰ ਇਸ ਪਾਈਪ ਲਾਈਨ ਤੋਂ ਕੁਝ ਲੋਕ ਪੈਟਰੋਲ ਚੋਰੀ ਕਰ ਰਹੇ ਸਨ, ਤਾਂ ਉਸ ਸਮੇਂ ਧਮਾਕਾ ਹੋ ਗਿਆ। ਚੋਰਾਂ ਨੇ ਈਧਨ ਪਾਈਪ ਲਾਈਨ ਤੋੜ ਦਿੱਤੀ ਜਿਸਦੇ ਬਾਅਦ ਲੱਗੀ ਅੱਗ ਨਾਲ ਦੋ ਲੋਕਾਂ ਦੀ ਉਸ ਸਮੇਂ ਮੌਤ ਹੋ ਗਈ ਅਤੇ 30 ਵਾਹਨ ਸੜ ਗਏ। ਇਸ ਦੇਸ਼ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ। ਨਾਈਜੀਰੀਆ ਅਫਰੀਕਾ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਅਤੇ ਨਿਰਯਾਤਕ ਦੇਸ਼ ਹੈ।ਇਸ ਤੋਂ ਪਹਿਲਾਂ ਬੀਤੇ ਮੰਗਲਵਾਰ 2 ਜੁਲਾਈ ਨੂੰ ਮੱਧ ਨਾਈਜੀਰੀਆ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੈਟਰੋਲ ਟੈਂਕਰ ਵਿਚ ਧਮਾਕਾ ਹੋਣ ਨਾਲ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਹਾਦਸੇ ਦੇ ਬਾਅਦ ਲੋਕ ਟੈਂਕਰ ਵਿਚੋਂ ਪੈਟਰੋਲ ਕੱਢਣ ਲਈ ਇਕੱਠੇ ਹੋਏ ਸਨ।

Real Estate