ਨਵੇਂ-ਨਵੇਂ ਬਣੇ ਸੰਸਦ ਮੈਂਬਰ ਹੰਸ ਰਾਜ ਦਾ ਮੋਬਾਇਲ ਚੋਰੀ

1685

ਨਵੇਂ-ਨਵੇਂ ਬਣੇ ਸੰਸਦ ਮੈਂਬਰ ਹੰਸ ਰਾਜ ਦਾ ਹਾਲੇ ਸੈਲਫੀਆਂ ਲੈਣ ਦਾ ਚਾਅ ਵੀ ਪੂਰਾ ਨਹੀਂ ਸੀ ਹੋਇਆ ਕਿ ਕਿਸੇ ਨੇ ਉਨਹਾਂ ਦਾ ਆਈਫੋਨ X ਹੀ ਚੋਰੀ ਕਰ ਲਿਆ । ਦਿੱਲੀ ਤੋਂ ਭਾਜਪਾਈ ਸੰਸਦ ਮੈਂਬਰ ਹੰਸਰਾਜ ਹੰਸ ਦਾ ਦਿੱਲੀ ਦੇ ਹੌਜ ਕਾਜੀ ਦੇ ਲਾਲ ਖੂਹ ਇਲਾਕੇ ‘ਚ ਦੁਰਗਾ ਮੰਦਰ ਵਿਚ ਮੂਰਤੀਆਂ ਦੀ ਸਥਾਪਨਾ ਲਈ ਮੰਗਲਵਾਰ ਨੂੰ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਮੋਬਾਇਲ ਚੋਰੀ ਹੋ ਗਿਆ।ਮੋਬਾਈਲ ਫੋਨ ਨੂੰ ਲੱਭਣ ਲਈ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੇਖ ਰਹੀ ਹੈ। ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ਵਿਚ ਮੰਦਰ ਵਿਚ ਨਵੀਂਆਂ ਮੂਰਤੀਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਕੱਢੀ ਗਈ ਸ਼ੋਭਾ ਯਾਤਰਾ ਵਿਚ ਭਾਗ ਲੈਣ ਲਈ ਹੰਸ ਰਾਜ ਹੰਸ, ਦਿੱਲੀ ਭਾਜਪਾ ਪ੍ਰਮੁੱਖ ਮਨੋਜ ਤਿਵਾਰੀ ਦੇ ਨਾਲ ਆਏ ਸਨ।

Real Estate