ਕਰਨਾਟਕ ਦਾ ਸਿਆਸੀ ਨਾਟਕ ਜਾਰੀ : ਬਾਗੀ ਵਿਧਾਇਕ ਸੁਪਰੀਮ ਕੋਰਟ ਪਹੁੰਚੇ

1335

ਕਰਨਾਟਕ ਵਿਚਲਾ ਸਿਆਸੀ ਨਾਟਕ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਕਾਂਗਰਸ ਅਤੇ ਜੇਡੀਐਸ ਦੇ ਬਾਗੀ ਵਿਧਾਇਕਾਂ ਸੁਪਰੀਮ ਕੋਰਟ ਪਹੁੰਚ ਗਏ। ਵਿਧਾਇਕਾਂ ਨੇ ਸਪੀਕਰ ਉਤੇ ਸੰਵਿਧਾਨਕ ਫਰਜ਼ ਨੂੰ ਛੱਡਕੇ ਅਤੇ ਜਾਣ ਬੁੱਝਕੇ ਅਸਤੀਫੇ ਮਨਜ਼ੂਰ ਕਰਨ ਵਿਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਸਪੀਕਰ ਕੇ ਆਰ ਰਮੇਸ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਇਸ ਗੱਲ ਲਈ ਯਕੀਨ ਕਰਨਾ ਹੋਵੇਗਾ ਕਿ ਉਨ੍ਹਾਂ ਜੋ ਅਸਤੀਫੇ ਦਿੱਤੇ ਹਨ ਉਹ ‘ਸਵੈਇਛੁੱਕ’ ਅਤੇ ‘ਵਾਸਤਵਿਕ’ ਹਨ। ਸਪੀਕਰ ਕੇ ਆਰ ਰਮੇਸ਼ ਨੇ ਕਿਹਾ ਕਿ ਅੱਠ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫੇ ਤੈਅ ਫਾਰਮੇਟ ਵਿਚ ਨਹੀਂ ਸਨ ਇਸ ਲਈ ਉਨ੍ਹਾਂ ਨੇ ਦੁਬਾਰਾ ਅਸਤੀਫੇ ਦੇਣੇ ਹੋਣਗੇ।

Real Estate