ਹਨੀ ਸਿੰਘ ਤੇ ਮੁਹਾਲੀ ‘ਚ ਹੋਇਆ ਪਰਚਾ

1141

ਗਾਇਕ ਹਨੀ ਸਿੰਘ ਤੇ ਧਾਰਾਵਾਂ ਤਹਿਤ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਹਨੀ ਸਿੰਘ ‘ਤੇ ਉਸ ਦੇ ਨਵੇਂ ਗਾਣੇ ‘ਮੱਖਣਾ’ ‘ਚ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਹੈ। ਬੀਤੇ ਦਿਨੀਂ ਇਸ ਮਾਮਲੇ ‘ਤੇ ਸੂਬਾ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਸੂਬਾ ਮਹਿਲਾ ਕਮਿਸ਼ਨ ਦੀ ਸ਼ਿਕਾਇਤ ‘ਤੇ ਹਨੀ ਸਿੰਘ ਤੇ ਭੂਸ਼ਨ ਕੁਮਾਰ ਖਿਲਾਫ ਪੰਜਾਬ ਦੇ ਮੁਹਾਲੀ ਦੇ ਮਟੌੜ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ‘ਤੇ ਸੈਕਸ਼ਨ 294 (ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣ) ਤੇ 506 (ਧਮਕਾਉਣ) ਸਮੇਤ ਕੁਝ ਹੋਰ ਧਾਰਾਵਾਂ ‘ਚ ਕੇਸ ਦਰਜ ਕੀਤਾ ਗਿਆ ਹੈ। ਸੂਬਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਇਸ ਬਾਰੇ ਚਿੱਠ ਲਿਖ ਹਨੀ ਸਿੰਘ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ‘ਚ ਟੀ–ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ ਵਿਰੁੱਧ ਵੀ ਕੇਸ ਦਰਜ ਹੋਇਆ ਹੈ।

Real Estate