ਕਰਨਾਟਕ ਸਿਆਸੀ ਸੰਕਟ : ਲੁਕਦੇ ਫਿਰ ਰਹੇ ਹਨ ਬਾਗੀ ਵਿਧਾਇਕ

ਕਰਨਾਟਕ ਸਰਕਾਰ ਉੱਤੇ ਜਾਰੀ ਸੰਕਟ ਜਾਰੀ ਹੈ। ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਕਰਨਾਟਕ ਤੋਂ ਮੁੰਬਈ ਦੇ ਸੋਫਿਟੇਲ ਹੋਟਲ ਵਿੱਚ ਰੁਕੇ ਬਾਗ਼ੀ ਵਿਧਾਇਕਾਂ ਨੂੰ ਗੋਆ ਲਿਜਾਇਆ ਗਿਆ ਹੈ। ਸਾਰੇ ਬਾਗ਼ੀ ਵਿਧਾਇਕ, ਮੁੰਬਈ ਤੋਂ ਗੋਆ ਲਈ ਰਵਾਨਾ ਹੋ ਗਏ । ਇਸ ਤੋਂ ਪਹਿਲਾਂ ਕਰਨਾਟਕ ਕਾਂਗਰਸ-ਜੇਡੀ (ਐੱਸ) ਵਿਧਾਇਕਾਂ ਦੇ ਮੁੰਬਈ ਦੇ ਬਾਂਦਰਾ ਕੁਰਲਾ ਸਥਿਤ ਸੋਫਿਟੇਲ ਹੋਟਲ ਵਿੱਚ ਠਹਿਰਾਅ ਦੌਰਾਨ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ‘ਤੇ ਨਜ਼ਰ ਰੱਖੀ ਸੀ। ਇਸ ਦੌਰਾਨ, ਬੀਜੇਪੀ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਕੁਝ ਹੋਰ ਬਾਗ਼ੀ ਵਿਧਾਇਕ ਇਸ ਸਮੂਹ ਵਿੱਚ ਸ਼ਾਮਲ ਹੋ ਸਕਦੇ ਹਨ।ਉਨ੍ਹਾਂ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਬਾਗ਼ੀ ਵਿਧਾਇਕਾਂ ਨੂੰ ਮੰਤਰੀ ਅਹੁਦੇ ਦਾ ਲਾਲਚ ਦੇਣਾ ਅਤੇ ਮੰਤਰੀਆਂ ਨੂੰ ਨਵੀਂ ਕੌਂਸਲ ਵਿੱਚ ਐਡਜਸਟ ਕੀਤੇ ਜਾਣ ਦੀ ਗੱਲ ਬੇਅਸਰ ਰਹੀ ਹੈ।

Real Estate