ਕਰਨਾਟਕ ਵਿੱਚ ਸਿਆਸੀ ਸੰਕਟ ਜਾਰੀ : ਅਸਤੀਫ਼ੇ ਤੇ ਅਸਤੀਫ਼ਾ

1254

ਕਰਨਾਟਕ ਵਿੱਚ ਸਿਆਸੀ ਸੰਕਟ ਜਾਰੀ ਹੈ। ਕਾਂਗਰਸ ਤੇ ਜੇਡੀਐਸ ਦੇ ਵਿਧਾਇਕਾਂ ਦੇ ਅਸਤੀਫੇ ਮਗਰੋਂ ਹੁਣ ਆਜ਼ਾਦ ਵਿਧਾਇਕ ਐਚ ਨਾਗੇਸ਼ ਨੇ ਵੀ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਐਚ। ਨਾਗੇਸ਼ ਤਾਂ ਗਠਜੋੜ ਸਰਕਾਰ ਵਿੱਚ ਮੰਤਰੀ ਵੀ ਹਨ। ਉਨ੍ਹਾਂ ਹੁਣ ਆਪਣਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤਾ ਹੈ। ਵਿਧਾਇਕਾਂ ਦੇ ਅਸਤੀਫ਼ਿਆਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀਆਂ ਜੜ੍ਹਾਂ ਹਿੱਲ ਗਈਆਂ ਹਨ। ਕਾਂਗਰਸ ਦੇ 21 ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਾਮੱਈਆ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਤਰੀਆਂ ਨੇ ਆਪਣੀ ਇੱਛਾ ਨਾਲ ਅਸਤੀਫ਼ਾ ਦਿੱਤਾ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਮੰਤਰੀ ਅਤੇ ਆਜ਼ਾਦ ਵਿਧਾਇਕ ਨਾਗੇਸ਼ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੇ ਅੱਜ ਰਾਜਪਾਲ ਵਜੁਭਾਈ ਵਾਲਾ ਨੂੰ ਆਪਣਾ ਅਸਤੀਫ਼ਾ ਸੌਂਪਿਆ। ਜੇਡੀਐਸ ਨੇਤਾ ਜੀ ਟੀ ਦੇਵਗੌੜਾ ਨੇ ਕਿਹਾ ਕਿ ਜੇਕਰ ਕਾਂਗਰਸ-ਜੇਡੀਐਸ ਸਹਿਮਤੀ ਨਾਲ ਸਿੱਧਾਰਮਈਆ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਸੀਨੀਅਰ ਨੇਤਾਵਾਂ ਦੀਆਂ ਬੈਠਕਾਂ ਜਾਰੀ ਹਨ। ਕਾਂਗਰਸ ਨੂੰ ਭਰੋਸਾ ਹੈ ਕਿ ਅਸਤੀਫ਼ਾ ਦੇਣ ਵਾਲੇ ਵਿਧਾਇਕ ਵਾਪਸ ਆ ਜਾਣਗੇ। ਭਾਜਪਾ ਨੇ ਵੀ ਅੱਜ ਸ਼ਾਮ ਪੰਜ ਵਜੇ ਬੈਠਕ ਸੱਦੀ ਹੈ।ਕਰਨਾਟਕ ਦੇ ਮੁੱਖ ਮੰਤਰੀ ਐੱਚ। ਡੀ। ਕੁਮਾਰਸਵਾਮੀ ਨੇ ਸੂਬੇ ‘ਚ ਛਾਏ ਸਿਆਸੀ ਸੰਕਟ ‘ਤੇ ਬੋਲਦਿਆਂ ਕਿਹਾ ਹੈ ਕਿ ਜਲਦ ਹੀ ਮੁੱਦੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਆਰਾਮ ਨਾਲ ਚੱਲੇਗੀ।

Real Estate