ਆਗਰਾ ਵਿੱਚ ਬੱਸ ਹਾਦਸਾ 29 ਮੌਤਾਂ

ਆਗਰਾ ਸ਼ਹਿਰ ਵਿੱਚ ਅੱਜ ਸੋਮਵਾਰ ਸਵੇਰੇ ਇੱਕ ਬੱਸ ਦੇ ਨਾਲ਼ੇ ਵਿੱਚ ਡਿੱਗ ਗਈ ਜਿਸ ਕਾਰਨ 29 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ। ਇਸ ਹਾਦਸੇ ਵਿੱਚ 20 ਵਿਅਕਤੀ ਜ਼ਖ਼ਮੀ ਹੋਏ ਹਨ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕੁਝ ਜ਼ਖ਼ਮੀਆਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।ਮ੍ਰਿਤਕਾਂ ਵਿੱਚ ਇੱਕ ਬੱਚਾ ਤੇ ਇੱਕ ਔਰਤ ਵੀ ਸ਼ਾਮਲ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਬੱਸ ਨੂੰ ਗ਼ਲਤੀ ਨਾਲ ਐਕਸਪ੍ਰੈੱਸਵੇਅ ਉੱਤੇ ਡੇਢ ਕੁ ਕਿਲੋਮੀਟਰ ਅਗਾਂਹ ਲੈ ਗਿਆ ਸੀ ਪਰ ਅੱਗੇ ਜਾ ਕੇ ਹਾਦਸਾ ਵਾਪਰ ਗਿਆ। ਮੁੱਖ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸਐੱਸਪੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਜ਼ਖ਼ਮੀਆਂ ਨੂੰ ਹਰ ਸੰਭਵ ਇਲਾਜ ਉਪਲਬਧ ਕਰਵਾਉਣ।

Real Estate