ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿੱਚ ਪੁਲੀਸ ਇੰਸਪੈਕਟਰ ਸਮੇਤ 13 ਦੋਸ਼ੀਆ ਨੂੰ ਉਮਰ ਕੈਦ ਦੀ ਸਜ਼ਾ

BREAKINGਅੰਮ੍ਰਿਤਸਰ 8 ਜੁਲਾਈ (ਜਸਬੀਰ ਸਿੰਘ ਪੱਟੀ) ਸੰਨ 2014 ਵਿੱਚ ਅਗਵਾ ਕਰਕੇ ਕਤਲ ਕੀਤੇ ਗਏ ਵਿਕਰਮ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ ਸੁਣਾਉਦਿਆ ਸਥਾਨਕ ਐਡੀਸ਼ਨਲ ਸ਼ੈਸ਼ਨ ਜੱਜ ਸ੍ਰੀ ਬਾਜਵਾ ਨੇ 14 ਦੋਸ਼ੀਆ ਵਿੱਚੋ 13 ਦੋਸ਼ੀਆ ਨੂੰ ਉਮਰ ਕੈਦ ਦੀ ਸੁਣਾਈ ਹੈ ਜਦ ਕਿ ਇੱਕ ਦੋਸ਼ੀ ਹਾਲੇ ਵੀ ਭਗੌੜਾ ਹੈ।
ਸਾਲ 2014 ਵਿੱਚ ਸਥਾਨਕ ਕੇਂਦਰੀ ਜੇਲ ਵਿੱਚ ਨਾਰਕੋਟਿਕਸ ਦੇ ਕੇਸ ਵਿੱਚ ਬੰਦ ਵਿਕਰਮਜੀਤ ਸਿੰਘ ਸ੍ਰੀ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਲਈ ਪੁੱਜਾ ਜਿਥੇ ਪੁਲੀਸ ਦੇ ਇੱਕ ਟਾਊਟ ਨੇ ਵਿਕਰਮ ਨਾਲ ਨਸ਼ਿਆ ਦੀ ਇੱਕ ਖੇਪ ਕਿਸੇ ਨੂੰ ਦੇਣ ਦੀ ਗੱਲ ਕੀਤੀ ਸੀ ਤਾਂ ਟਾਊਟ ਉਸ ਨੂੰ ਅੰਮ੍ਰਿਤਸਰ ਦੇ ਚੰਮਰੋਗ ਰੋਡ ਲੈ ਗਿਆ ਜਿਥੇ ਥਾਣੇਦਾਰ ਗੁਲਸ਼ਨਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਜਦੋ ਵਿਕਰਮ ਸਿੰਘ ਨੂੰ ਫੜਿਆ ਤਾਂ ਉਸ ਵੇਲੇ ਦੋਹਾਂ ਧਿਰਾਂ ਵਿੱਚਕਾਰ ਝੜਪ ਵੀ ਹੋਈ ਤੇ ਵਿਕਰਮ ਨੂੰ ਪੁਲੀਸ ਨੇ ਅਧਮੋਇਆ ਤਾਂ ਇਥੇ ਹੀ ਕਰ ਦਿਤਾ ਸੀ। ਬਟਾਲੇ ਲਿਜਾ ਕੇ ਜਦੋ ਵਿਕਰਮ ਸਿੰਘ ਨੂੰ ਇੰਸਪੈਕਟਰ ਨਾਰੰਗ ਸਿੰਘ ਦੇ ਹਵਾਲੇ ਕੀਤਾ ਤਾਂ ਨਸ਼ੇ ਵਿੱਚ ਧੁੱਤ ਨਾਰੰਗ ਸਿੰਘ ਵਿਕਰਮ ਸਿੰਘ ‘ਤੇ ਬਗਿਆੜ ਵਾਂਗ ਝੱਪਟਿਆ ਤੇ ਉਸ ਨੂੰ ਗੁਰੂ ਨਾਨਕ ਟਰੈਕਟਰ ਏਜੰਸੀ ਵਿਖੇ ਇੰਨਾ ਕੁ ਤਸ਼ੱਦਦ ਕੀਤਾ ਕਿ ਵਿਕਰਮ ਮਾਰ ਦਿੱਤਾ ਗਿਆ। ਡਾਕਟਰ ਵੱਲੋਂ ਵਿਕਰਮ ਨੂੰ ਮ੍ਰਿਤਕ ਐਲਾਨਣ ਤੋ ਬਾਅਦ ਉਸ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਗਿਆ ਤੇ ਨਹਿਰ ਵਿੱਚ ਰੋੜ ਦਿੱਤਾ ਗਿਆ। ਪੀੜਤ ਪਰਿਵਾਰ ਦੇ ਵੀ ਪੁਲੀਸ ਵਿੱਚ ਬੜੇ ਸੈਲ ਸਨ ਤੇ ਉਹਨਾਂ ਨੇ ਨਹਿਰ ਦੀ ਜਾਂਚ ਕਰਵਾਈ ਤਾਂ ਲਾਸ਼ ਬਰਾਮਦ ਕੀਤੀ ਜਿਹੜੀ ਵਾਰਸਾਂ ਨੇ ਪਛਾਣ ਲਈ। ਇਸ ਕਾਂਡ ਦੀ ਜਦੋ ਜਾਂਚ ਹੋਈ ਤਾਂ ਇੰਸਪੈਕਟਰ ਨਾਰੰਗ ਸਿੰਘ ਸਮੇਤ 12 ਪੁਲੀਸ ਵਾਲੇ ਤੇ ਦੋ ਸਿਵਲ ਦੇ ਵਿਅਕਤੀ ਦੋਸ਼ੀ ਠਹਿਰਾਏ ਗਏ। ਦੋਸ਼ੀਆ ਵਿੱਚੋ 13 ਵਿਅਕਤੀ ਗ੍ਰਿਫਤਾਰ ਹੋ ਗਏ ਤੇ ਇੱਕ ਵਿਅਕਤੀ ਥਾਣੇਦਾਰ ਬਲਜੀਤ ਸਿੰਘ ਭਗੌੜਾ ਕਰਾਰ ਕਰ ਦਿੱਤਾ ਗਿਆ।
ਭਾਂਵੇ ਵਿਕਰਮ ਦਾ ਪਰਿਵਾਰ ਵੀ ਕੋਈ ਸਾਊ ਨਹੀ ਪਰ ਫਿਰ ਵੀ ਕਤਲ ਤਾਂ ਕਤਲ ਹੈ। ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਜੇਕਰ ਦੋਸ਼ੀ ਹਾਈਕੋਰਟ ਜਾਂਦੇ ਹਨ ਤਾਂ ਕੋਈ ਰਾਹਤ ਮਿਲ ਸਕਦੀ ਹੈ ਪਰ ਵਿਕਰਮ ਦੇ ਪਰਿਵਾਰ ਵਾਲੇ ਦੋਸ਼ੀਆ ਨੂੰ ਕਿਸੇ ਵੀ ਪ੍ਰਕਾਰ ਦੀ ਰਾਹਤ ਨਹੀ ਲੈਣ ਦੇਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਾਰੰਗ ਸਿੰਘ ਤੇ ਉਸ ਦੇ ਸਾਥੀਆ ਨੇ ਪੀੜਤ ਨੂੰ ਇੱਕ ਕਰੋੜਾ ਦਾ ਲਾਲਚ ਦਿੱਤਾ ਜਦੋਂ ਉਹ ਨਾ ਮੰਨੇ ਤਾਂ ਇਹ ਰਾਸ਼ੀ ਦੋ ਕਰੋੜ ਤੱਕ ਵੀ ਪਹੁੰਚ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਚਾਰ ਕਰੋੜ ਦੋਣ ਲਈ ਤਿਆਰ ਹਨ ਉਹਨਾਂ ਦਾ ਪੁੱਤਰ ਵਾਪਸ ਲਿਆ ਦਿੱਤਾ ਜਾਵੇ। ਇਸ ਤਰ੍ਹਾਂ ਸੌਦੋਬਾਜੀ ਤਾਂ ਹੁੰਦੀ ਰਹੀ ਪਰ ਦੋਸ਼ੀਆ ਨੂੰ ਕੋਈ ਰਾਹਤ ਨਹੀ ਮਿਲੀ। ਜੇਕਰ ਅੱਤਵਾਦ ਵਾਲਾ ਸਮਾਂ ਹੁੰਦਾ ਤਾਂ ਸ਼ਾਇਦ ਨਾਰੰਗ ਸਿੰਘ ਵਰਗੇ ਜਲਾਦ ਗਵਾਹਾਂ ਸਮੇਤ ਪਰਿਵਾਰ ਦੇ ਹੋਰ ਮੈਬਰਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਸਨ। ਹੁਣ ਵੇਖਣਾ ਇਹ ਹੋਵੇਗਾ ਕਿ ਦੋਸ਼ੀਆ ਨੂੰ |ਉਪਰਲੀਆ ਅਦਾਲਤਾਂ ਕਿਸੇ ਕਿਸਮ ਦੀ ਰਾਹਤ ਦਿੰਦਿਆ ਹਨ ਜਾਂ ਨਹੀ।

Real Estate