ਲੁਧਿਆਣਾ ਕੇਂਦਰੀ ਜੇਲ੍ਹ ਵਿਚ ਫਿਰ ਹੋਈ ਲੜਾਈ

1075

ਲੁਧਿਆਣਾ ਕੇਂਦਰੀ ਜੇਲ੍ਹ ਵਿਚ ਕੈਦੀਆਂ ਅਤੇ ਪੁਲਿਸ ਵਿਚਕਾਰ ਹੋਈ ਲੜਾਈ ਦੇ ਅੱਠ ਦਿਨ ਬਾਅਦ ਫਿਰ ਸ਼ਨੀਵਾਰ ਦੀ ਰਾਤ ਨੂੰ ਖਾਣੇ ਨੂੰ ਲੈ ਕੇ ਫਿਰ ਲੜਾਈ ਹੋਈ, ਜਿਸ ਵਿਚ ਚਾਰ ਕੈਦੀ ਜ਼ਖਮੀ ਹੋ ਗਏ।ਲੜਾਈ ਵਿਚ ਹੋਏ ਜਖਮੀਆਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਲੈ ਜਾਇਆ ਗਿਆ ਜਿੱਥੇ ਇਲਾਜ ਕਰਵਾਉਣ ਤੋਂ ਬਾਅਦ ਦੁਬਾਰਾ ਕੈਦੀਆਂ ਨੂੰ ਵਾਪਸ ਭੇਜ ਦਿੱਤਾ। ਖਬਰਾਂ ਅਨੁਸਾਰ ਰਾਤ ਦੇ ਖਾਣੇ ਸਮੇਂ ਕੈਦੀਆਂ ਵਿਚ ਹੋਈ ਤਕਰਾਰਬਾਜ਼ੀ ਬਾਅਦ ਆਪਸ ਵਿਚ ਝਗੜ ਪਏ। ਇਕ ਦੂਜੇ ਗਰੁੱਪ ਉਤੇ ਕੈਦੀਆਂ ਨੇ ਖਾਣੇ ਵਾਲੇ ਬਰਤਨਾਂ ਨਾਲ ਹੀ ਹਮਲਾ ਕਰ ਦਿੱਤਾ। ਬਾਅਦ ਵਿੱਚ ਜੇਲ੍ਹ ਸਟਾਫ ਨੇ ਤੁਰੰਤ ਦਖਲਅੰਦਾਜੀ ਦੇ ਕੇ ਕੈਦੀਆਂ ਨੂੰ ਅਲੱਗ ਅਲੱਗ ਬੈਰਕ ਵਿਚ ਭੇਜ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ।

Real Estate