ਭਾਰਤ ਸ੍ਰੀਲੰਕਾ ਕ੍ਰਿਕਟ ਮੈਚ ਦੌਰਾਨ ਮੈਦਾਨ ਉੱਪਰੋਂ ਉੱਡਿਆ ‘ਜਸਟਿਸ ਫਾਰ ਕਸ਼ਮੀਰ’ ਦੇ ਬੈਨਰ ਜਹਾਜ਼

1551

ਇੰਗਲੈਂਡ ਵਿੲਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਏ ਮੈਚ ਦੌਰਾਨ ਇਕ ਬੇਨਾਮ ਹਵਾਈ ਜਹਾਜ਼ ਹੈਡਿੰਗਲੇ ਸਟੇਡੀਅਮ ਦੇ ਉੱਪਰੋਂ ਲੰਘਿਆ ਜਿਸ ’ਤੇ ਲਿਖਿਆ ਹੋਇਆ ਸੀ ‘ਜਸਟਿਸ ਫਾਰ ਕਸ਼ਮੀਰ’। ਮੈਚ ਸ਼ੁਰੂ ਹੋਣ ਦੇ ਕੁਝ ਮਿੰਟਾਂ ਅੰਦਰ ਹੀ ਜਹਾਜ਼ ‘ਜਸਟਿਸ ਫਾਰ ਕਸ਼ਮੀਰ’ ਦਾ ਬੈਨਰ ਲੈ ਕੇ ਮੈਦਾਨ ਉੱਪਰੋਂ ਗੁਜ਼ਰਿਆ।
ਦਸ ਦਿਨਾਂ ਦੇ ਅੰਦਰ ਇਹ ਦੂਜਾ ਅਜਿਹਾ ਮਾਮਲਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਪ੍ਰਸ਼ੰਸਕ ਮੈਚ ਵਾਲੀ ਥਾਂ ’ਤੇ ਖ਼ਹਿਬੜ ਪਏ ਸਨ। ਇਸ ਦੌਰਾਨ ਵੀ ਇਕ ਬੇਨਾਮ ਜਹਾਜ਼ ‘ਜਸਟਿਸ ਫਾਰ ਬਲੋਚਿਸਤਾਨ’ ਦਾ ਬੈਨਰ ਲੈ ਕੇ ਉਡਿਆ ਸੀ ਤੇ ਬਰੈਡਫੋਰਡ ਹਵਾਈ ਅੱਡੇ ’ਤੇ ਲੈਂਡ ਕੀਤਾ ਸੀ। ਇਸ ਤੋਂ ਬਾਅਦ ਕੁਝ ਪ੍ਰਸ਼ੰਸਕ ਮੈਦਾਨ ਦੇ ਅੰਦਰ ਹੀ ਝਗੜ ਪਏ ਤੇ ਉਨ੍ਹਾਂ ਨੂੰ ਬਾਹਰ ਲਿਜਾਇਆ ਗਿਆ। ਉੱਤਰੀ ਇੰਗਲੈਂਡ ਦੇ ਯੌਰਕਸ਼ਾਇਰ ਇਲਾਕੇ ਵਿਚ ਪਾਕਿਸਤਾਨੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਤੇ ਬਰੈਡਫੋਰਡ ਤਾਂ ਪਾਕਿਸਤਾਨੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਆਈਸੀਸੀ ਦੀ ਸਕਿਉਰਿਟੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਜਦ ‘ਜਸਟਿਸ ਫਾਰ ਬਲੋਚਿਸਤਾਨ’ ਬੈਨਰ ਵਾਲਾ ਜਹਾਜ਼ ਉਡਿਆ ਸੀ ਤਾਂ ਆਈਸੀਸੀ ਨੇ ਕਿਹਾ ਸੀ ਕਿ ਉਹ ਕੋਸ਼ਿਸ਼ ਕਰਨਗੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

Real Estate