ਗੈਂਗਵਾਰ ਨਾਲ ਹਿੱਲਿਆ ਕੇਪਟਾਊਨ , 24 ਘੰਟਿਆਂ ਅੰਦਰ 8 ਕਤਲ

4362

ਕੇਪਟਾਊਨ ਜੋ ਦੱਖਣੀ ਅਫ਼ਰੀਕਾ ਦੀ ਰਾਜਧਾਨੀ ਹੈ ਵਿੱਚ 24 ਘੰਟੇ ਦੌਰਾਨ 8 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਰਾਸ਼ਟਰਪਤੀ ਸਾਇਰਲ ਰਾਮਪੋਸਾ ਨੇ ਕੇਪਟਾਊਨ ਵਿੱਚ ਇਕ ਐਂਟੀ ਗਰੋਹ ਯੂਨਿਟ ਨੂੰ ਲਾਂਚ ਕੀਤਾ ਸੀ। ਤਾਕਿ ਸ਼ਹਿਰ ਵਿੱਚ ਵੱਧ ਰਹੀ ਗੈਂਗਵਾਰ ਨੂੰ ਰੋਕਿਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚੋਂ ਛੇ ਔਰਤਾਂ ਹਨ ਜਿਨ੍ਹਾਂ ਦੀ ਉਮਰ 18 ਤੋਂ 26 ਸਾਲ ਵਿਚਕਾਰ ਹੈ। ਸ਼ੁੱਕਰਵਾਰ ਦੀ ਰਾਤ ਨੂੰ ਇਸਟ ਫਿਲੀਪੀਂਸ ਵਿੱਚ 6 ਔਰਤਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ ਹੇਨੋਵਰ ਪਾਰਕ ਵਿੱਚ ਦੋ ਹੋਰ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਹੋਣ ਵਾਲਿਆਂ ਵਿੱਚ ਇਕ 23 ਸਾਲਾ ਵਿਅਕਤੀ ਅਤੇ 18 ਸਾਲਾ ਇੱਕ ਔਰਤ ਸ਼ਾਮਲ ਹੈ। ਵੇਨਵਿਕ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਸ਼ੱਕੀਆਂ ਦੀ ਭਾਲ ਵਿੱਚ ਰੁੱਝੀ ਹੋਈ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਨ੍ਹਾਂ ਲੋਕਾਂ ਨੂੰ ਮਾਰਨ ਪਿੱਛੇ ਕੀ ਮਕਸਦ ਸੀ, ਅਜੇ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਜਾਂਚ ਲਈ ਦੋਹਰੇ ਕਤਲ ਦਾ ਮਾਮਲਾ ਦਰਜ ਕੀਤਾ ਹੈ।

Real Estate