ਕਾਂਗਰਸੀ ਬਣਨ ਤੋਂ ਮੁੱਕਰੀ ਸਪਨਾ ਚੌਧਰੀ ਅੱਜ ਬਣੀ ਭਾਜਪਾਈ !

1242

ਹਰਿਆਣਵੀ ਡਾਂਸਰ ਸਪਨਾ ਚੌਧਰੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸਾਮਲ ਹੋ ਗਈ ਇਸ ਤੋਂ ਪਹਿਲਾਂ ਲੋਕ ਸਭਾ ਵੋਟਾਂ ਦੌਰਾਨ ਸਪਨਾ ਦੇ ਕਾਂਗਰਸ ਵਿੱਚ ਜਾਣ ਦੇ ਚਰਚੇ ਹੋਏ ਸਨ ਤੇ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਜਿਸ ਬਾਰੇ ਉਹ ਬਾਅਦ ਵਿੱਚ ਮੁੱਕਰ ਗਈ ਸੀ ਕਿ ਉਹ ਕਾਂਗਰਸ ਵਿੱਚ ਨਹੀਂ ਗਈ । ਅੱਜ ਸਪਨਾ ਦੇ ਭਾਜਪਾ ਵਿੱਚ ਜਾਣ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਡਾ। ਹਰਸ਼ਵਰਧਨ ਅਤੇ ਵਿਜੇ ਗੋਇਲ ਸਣੇ ਕਈ ਨੇਤਾ ਮੌਜੂਦ ਸਨ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦਿੱਲੀ ਭਾਜਪਾ ਮੈਂਬਰਸ਼ਿਪ ਮੁਹਿੰਮ 2019 ਦੀ ਸ਼ੁਰੂਆਤ ਕਰਦੇ ਹੋਏ ਸਪਨਾ ਚੌਧਰੀ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ।

ਕਾਂਗਰਸੀ ਬਣਨ ਵਾਲੀ ਤਸਵੀਰ

Real Estate