ਭਾਜਪਾ ਦੇ ਸਾਬਕਾ ਵਿਧਾਇਕ ਨੰਨੂੰ ਭਾਲ ਵਿੱਚ ਹੁਸਿ਼ਆਰਪੁਰ ‘ਚ ਰੇਡ

940

ਫਿਰੋਜ਼ਪੁਰ ਦੇ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਨੰਨੂ ਦੀ ਅਗਵਾ ਕਰਨ ਦੇ ਮਾਮਲੇ ਵਿੱਚ ਅੰਤਰਿਮ ਜਮਾਨਤ ਰੱਦ ਹੋਣ ਤੋਂ ਬਾਅਦ ਫਿਰੋਜ਼ਪੁਰ ਪੁਲੀਸ ਨੇ ਨੰਨੂ ਦੀ ਭਾਲ ਵਿੱਚ ਹੁਸਿ਼ਆਰਪੁਰ ‘ਚ ਰੇਡ ਕੀਤੀ ।
ਪੁਲੀਸ ਨੇ ਨੰਨੂ ਦੇ ਹੁਸਿ਼ਆਰਪੁਰ ਵਾਲੇ ਘਰ ਅਤੇ ਉਸਦੇ ਕਾਰੋਬਾਰੀ ਟਿਕਾਣਿਆਂ ‘ਤੇ ਅਹਿਮ ਦਸਤਾਵੇਜਾਂ ਦੀ ਪੜਤਾਲ ਕੀਤੀ । ਪੁਲੀਸ ਨੇ ਨੰਨੂ ਦੇ ਬੱਸ ਸਟੈਂਡ ਨੇੜਲੇ ਪੈਟਰੌਲ ਪੰਪ ‘ਤੇ ਤਾਇਨਾਤ ਇੱਕ ਮਹਿਲਾ ਮੁਲਾਜਿਮ ਤੋਂ ਵੀ ਪੁੱਛਗਿੱਛ ਕੀਤੀ ।
ਨੰਨੂ ਹੁਸਿ਼ਆਪੁਰ ਦੇ ਇੱਕ ਨਾਂਮੀ ਪਰਿਵਾਰ ਨਾਲ ਸਬੰਧਤ ਹਨ । ਉਹਨਾ ਪਹਿਲਾਂ ਉਸਦੇ ਰਿਸ਼ਤੇ ਵਿੱਚ ਤਾਇਆ ਲੱਗਦੇ ਭਾਜਪਾ ਨੇਤਾ ਸਾਬਕਾ ਵਿਧਾਇਕ ਗਿਰਧਾਰਾ ਸਿੰਘ ਨੇ ਉਸਨੇ ਨੂੰ ਗੋਦ ਲਿਆ ਸੀ । ਉਸਦੀ ਮੌਤ ਮਗਰੋਂ ਨੰਨੂ ਨੇ ਹੀ ਉਸਦੀ ਰਾਜਨੀਤਕ ਵਿਰਾਸਤ ਸੰਭਾਲੀ ਹੋਈ ਹੈ ।
ਨੰਨੂ ਉਪਰ 27 ਅਪਰੈਲ 2019 ਨੂੰ ਫਿਰੋਜ਼ਪੁਰ ਦੇ ਥਾਣਾ ਆਰਿਫ਼ ਕੇ ਵਿੱਚ ਅੱਕੂਵਾਲ ਦੇ ਸਤਨਾਮ ਸਿੰਘ ਨੇ ਉਸਦੀ ਪਤਨੀ ਨਵਨੀਤ ਕੌਰ ਸਿੱਧੂ ਨੂੰ ਅਗਵਾ ਕਰਨ ਦਾ ਦੋਸ਼ ਲਗਾ ਕੇ 365 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ । ਇਸ ਸਬੰਧੀ ਨੰਨੂ ਨੇ ਫਿਰੋਜ਼ਪੁਰ ਦੇ ਸੈਸ਼ਨ ਜੱਜ ਪਰਮਿੰਦਰ ਪਾਲ ਦੀ ਅਦਾਲਤ ਵਿੱਚ ਅਗਾਮੀ ਜਮਾਨਤ ਦੇ ਲਈ ਅਪੀਲ ਦਾਇਰ ਕੀਤੀ ਸੀ ਜਿਹੜੀ ਕੇ ਖਾਰਿਜ ਹੋ ਗਈ ਹੈ।
ਅਦਾਲਤ ਨੇ ਟਿੱਪਣੀ ਕੀਤੀ ਕਿ ਨੰਨੂ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮਾਮਲਾ ਗੰਭੀਰ ਹੈ ਅਤੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਨੰਨੂ ਦੇ ਵਿਰੁੱਧ ਅਗਵਾ ਕਰਨ ਦੇ ਕੇਸ ਦਰਜ ਹੋਣ ਮਗਰੋਂ ਨਵਨੀਤ ਸੰਧੂ ਨੇ ਹਾਈਕੋਰਟ ਵਿੱਚ ਇੱਕ ਰਿਟ ਦਾਇਰ ਕਰਕੇ ਕਿਹਾ ਕਿ ਉਸਦੀ ਕਿਡਨੈਪਿੰਗ ਨਹੀਂ ਹੋਈ । ਉਸਦੇ ਸਹੁਰੇ ਤੰਗ ਕਰਦੇ ਸਨ । ਇਸ ਕਰਕੇ ਉਹ ਖੁਨਖੁਨ ਕਲਾਂ ‘ਚ ਆਪਣੀ ਸਹੇਲੀ ਮਨਜੀਤ ਕੌਰ ਨਾਲ ਰਹਿ ਰਹੀ ਹੈ।
ਜਾਂਚ ਵਿੱਚ ਪਤਾ ਲੱਗਿਆ ਕਿ ਮਨਜੀਤ ਕੌਰ ਕੋਈ ਹੋਰ ਨਹੀਂ ਬਲਕਿ ਨੰਨੂ ਦੇ ਪੈਟਰੌਲ ਪੰਪ ਤੇ ਕੰਮ ਕਰਨ ਵਾਲੀ ਮੁਲਾਜ਼ਮ ਹੈ। ਜਿਸ ਤੋਂ ਪੁਲੀਸ ਨੇ ਪੁੱਛਗਿੱਛ ਕੀਤੀ ਹੈ।
ਜਦਕਿ ਨਵਨੀਤ ਸੰਧੂ ਨੇ ਕਿਹਾ ਸੀ ਕਿ ਮਨਜੀਤ ਕੌਰ ਇੱਕ ਕਰਿਆਨੇ ਦੀ ਦੁਕਾਨ ‘ਤੇ ਕੰਮ ਕਰਦੀ ਹੈ। ਫਿਰੋਜ਼ਪੁਰ ਪੁਲੀਸ ਹੁਣ ਮਨਜੀਤ ਕੌਰ ਅਤੇ ਨਵਨੀਤ ਕੌਰ ਦੇ ਵਿੱਚ ਸਬੰਧਾਂ ਦਾ ਪਤਾ ਲਾਉਣ ਲਈ ਫੋਨ ਦੀ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ ਕਿ ਕੀ ਅਸਲ ਦੋਵੇ ਸਹੇਲੀਆਂ ਹਨ ਵੀ ਜਾਂ ਨਹੀਂ । ਮਨਜੀਤ ਕੌਰ ਜਿਸ ਮਕਾਨ ‘ਚ ਰਹਿੰਦੀ ਹੈ ਉਸ ਬਾਰੇ ਸੂਤਰ ਦੱਸਦੇ ਹਨ ਕਿ ਹਾਈਕੋਰਟ ਦੇ ਹੁਕਮਾਂ ‘ਤੇ ਸੁਰੱਖਿਆ ਮਿਲੀ ਹੋਈ ਜਦਕਿ ਮਨਜੀਤ ਕੌਰ ਅਲੱਗ ਰਹਿੰਦੀ ਹੈ।
ਸੈ਼ਸ਼ਨ ਜੱਜ ਨੇ ਜੋ ਆਰਡਰ ਕੀਤੇ ਹਨ ਕਿ ਉਸ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਨਵਨੀਤ ਕੌਰ ਨੰਨੂ ਦੇ ਸੰਪਰਕ ਵਿੱਚ ਹੈ ਕਿਉਂਕਿ ਪੁਲੀਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ। ਨਵਨੀਤ ਕੌਰ ਦੀ ਬੈਂਗਲਰੂ ਦੀ ਏਅਰ ਟਿਕਟ ਨੰਨੂ ਨੇ ਕੈਨੇਡੀਅਨ ਟਰੈਵਲ ਹੁਸਿ਼ਆਰਪੁਰ ਤੋਂ ਹੀ ਬੁੱਕ ਕਰਾਈ ਸੀ ।

Real Estate