ਕਰੂਜ -ਇੱਕ ਅਨੋਖੀ ਯਾਤਰਾ

2496

ਦਲਜੀਤ ਸਿੰਘ ਇੰਡਿਆਨਾ

ਬੇਸ਼ਕ ਮੈਨੂੰ ਘੁੰਮਣ ਦਾ ਬਹੁਤ ਸ਼ੌਕ ਹੈ ਹਰ ਸਾਲ ਕਿਸੇ ਨਵੇ ਦੇਸ਼ ਵਿਚ ਕਿਸੇ ਨਵੀ ਥਾਂ ਤੇ ਜਾਣਾ ਵਧੀਆ ਲਗਦਾ ਹੈ । ਕਿਉਂਕਿ ਇਥੇ ਬੰਦਾ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ ਫੇਰ ਸਰੀਰ ਅਤੇ ਦਿਮਾਗ ਨੂੰ ਤਰੋ ਤਾਜ਼ਾ ਕਰਨ ਵਾਸਤੇ ਬਾਹਰ ਕਿਤੇ ਨਵੀਂ ਥਾਂ ਤੇ ਜਾਣ ਨੂੰ ਦਿਲ ਕਰਦਾ ਇਸ ਵਾਰ ਪਰਿਵਾਰ ਸਮੇਤ ਇਕ ਨਵਾਂ ਤਜਰਬਾ ਕੀਤਾ ਕਰੂਜ ਤੇ ਜਾਣ ਦਾ , ਜੋ ਬਹੁਤ ਹੀ ਸਫਲ ਅਤੇ ਯਾਦਗਾਰੀ ਰਿਹਾ ।

ਜਦੋ ਕਰੂਜ ਬੁੱਕ ਕਰਵਾਇਆ ਸੀ ਤਾਂ ਕਿਊਬਾ ਜਾਣਾ ਸੀ ਪਰ ਅਚਾਨਕ ਅਮਰੀਕਾ ਨੇ ਕਿਊਬਾ ਨਾਲੋ ਸਬੰਧ ਤੋੜ ਦਿੱਤੇ ਤੇ ਓਥੇ ਕਰੂਜ ਜਾਣ ‘ਤੇ ਰੋਕ ਲਗਾ ਦਿੱਤੀ ਅਤੇ ਫੇਰ ਰੂਟ ਬਦਲਨਾ ਪਿਆ ਜੋ ਬਹਾਮਾਸ ਦੇ ਨਾਲ ਨਾਲ ਦੋ ਨਿੱਕੇ ਟਾਪੂਆਂ ਤੇ ਗਿਆ ਦਿਨ ਵੇਲੇ ਉਹ ਖੜ੍ਹ ਜਾਂਦਾ ਸੀ ਅਤੇ ਲੋਕ ਬਾਹਰ ਘੁੰਮਣ ਚਲੇ ਜਾਂਦੇ ਸਨ ਅਤੇ ਸ਼ਾਮ ਨੂੰ ਤੁਰਦਾ ਸੀ ।

ਇਸ ਕਰੂਜ ਵਿਚ 25 ਸੌ ਦੇ ਕਰੀਬ ਯਾਤਰੂ ਸਨ ਅਤੇ 9 ਸੌ ਦੇ ਕਰੀਬ ਅਮਲਾ ਸੀ ਸ਼ਿਪ ਦਾ , ਜਿਸ ਵਿਚ ਕੈਪਟਨ ਤੋਂ ਲੈ ਕੇ ਸਫਾਈ ਕਰਨ ਵਾਲੇ ਖਾਣਾ ਬਣਾਉਣ ਵਾਲੇ ਸਨ । ਇਸ ਵਿਚ ਪੰਜ ਰੈਸਟੋਰੈਂਟ ਤਿੰਨ ਬਾਰ, ਜਿਹਨਾ ਵਿੱਚ ਦੋ ਰੈਸਟੋਰੈਂਟ ਵਿਚ ਬਫ਼ੇ ਲਗਦੇ ਸਨ । ਆਪਣੀ ਮਰਜੀ ਨਾਲ ਜਿੰਨ੍ਹਾਂ ਮਰਜ਼ੀ ਜਦੋ ਮਰਜ਼ੀ ਜਿੰਨੇ ਵਾਰੀ ਮਰਜ਼ੀ ਖਾਓ ਕੋਈ ਬੰਦਿਸ਼ ਨਹੀ ਹੈ । ਦੋ ਬੀਅਰ ਬਾਰ ਜਿਹੜੇ ਹਰ ਸਮੇਂ ਖੁੱਲੇ ਸਨ ਜਿੱਥੇ ਸ਼ਰਾਬ ਦੇ ਸ਼ੋਕੀਨ ਖੁੱਲ੍ਹੀ ਸ਼ਰਾਬ ਪੀ ਸਕਦੇ ਨੇ ( ਪਰ ਇਹ ਸਾਰੇ ਸ਼ਿੱਪਾਂ ਵਿਚ ਨਹੀ ਮੁਫ਼ਤ ਹੁੰਦੀ ਜੇਕਰ ਜਾਣਾ ਹੋਵੇ ਤਾਂ ਇਹ ਪਹਿਲਾਂ ਪਤਾ ਕਰ ਲਿਓ ) ਖਾਣਾ ਜਿਹੜਾ ਕਰੂਜ ਵਿਚ ਖਾ ਲਿਆ ਉਹ ਕਿਸੇ ਬਾਹਰਲੇ ਰੈਸਟੋਰੈਂਟ ਵਿਚ ਨਹੀ ਮਿਲੇਗਾ ਖਾਣੇ ਦੀ ਕਵਾਲਟੀ ਕਿਆ ਕਹਿਣੇ ਨੇ ਜਿਹੜਾ ਇਕ ਵਾਰ ਖਾਣਾ ਲਗਾ ਦਿੱਤਾ ਉਹ ਰਪੀਟ ਨਹੀ ਹੋਵੇਗਾ ਹਰ ਸਮੇ ਨਵਾਂ ਅਤੇ ਵੱਖਰੀ ਕਿਸਮ ਦਾ ਖਾਣਾ ਹੀ ਹੋਵੇਗਾ ।

ਇਸ ਵਿਚ ਤਿੰਨ ਪ੍ਰਕਾਰ ਦੇ ਕਮਰੇ ਹੁੰਦੇ ਨੇ ਜਿਸ ਵਿਚ ਅੰਦਰ ਵਾਲੇ ਕਮਰੇ ਸਸਤੇ ਹੁੰਦੇ ਨੇ ਅਤੇ ਬਾਹਰ ਬਾਲਕੋਨੀ ਵਾਲੇ ਮਹਿੰਗੇ ਹੁੰਦੇ ਨੇ ਕਮਰੇ ਵਿਚ ਟੀ ਵੀ ,ਬਾਥਰੂਮ ,ਲੌਕਰ , ਫਰਿਜ , ਸਾਬਣ ਸ਼ੈਪੂ ਆਦਿ ਹੁੰਦਾ ਹੈ ।

ਕਰੂਜ ਦੇ ਵਿਚ ਇੱਕ ਦੋ ਮਾਲ ਸ਼ਾਪਿੰਗ ਸੈਂਟਰ , ਜਿਮ ,ਪੂਲ, ਗਰਮ ਟੱਬ,ਬਾਸਕਟਬਾਲ ਕੋਰਟ ,ਗੋਲਫ਼ ਕੋਰਸ ,ਦੌੜਨ ਵਾਸਤੇ ਰਨਵੇ ਮਸਾਜ ਸੈਂਟਰ ,ਫੋਟੋ ਸਟੂਡਿਓ ,ਥੀਏਟਰ ,ਸਟੇਜ ਪ੍ਰੋਗਰਾਮ , ਕਸੀਨੋ ਇਹ ਸਭ ਕੁਝ ਹੁੰਦਾ ਹੈ । ਛੋਟੇ ਬੱਚਿਆਂ ਵਾਸਤੇ ਸਕੂਲ ਅਤੇ ਖੇਡ ਮੈਦਾਨ

ਸੋ ਜੇਕਰ ਅੱਗੇ ਤੋ ਕਰੂਜ ਤੇ ਜਾਣ ਦਾ ਇਰਾਦਾ ਹੋਵੇ ਤਾਂ ਜਾਣ ਤੋਂ ਘੱਟੋ ਘੱਟ ਛੇ ਮਹੀਨੇ ਪਹਿਲਾਂ ਬੁੱਕ ਕਰਵਾਓ ਤਾਂ ਕਾਫੀ ਸਸਤਾ ਮਿਲੇਗਾ ਜਿਵੇ ਆਪਾਂ ਜਹਾਜ ਦੀਆਂ ਟਿਕਟਾਂ ਬੁੱਕ ਕਰਦੇ ਹਾਂ ਉਸ ਤਰ੍ਹਾਂ ਕਰੂਜ ਦੀਆਂ ਹੁੰਦੀਆਂ ਨੇ ਸੋ ਜੇਕਰ ਤੁਹਾਨੂੰ ਜਾਣ ਦਾ ਸ਼ੌਕ ਹੈ ਤੇ ਤੁਸੀਂ ਛੁੱਟੀਆਂ ਕੱਟਣ ਜਾਣਾ ਹੈ ਤਾਂ ਸਭ ਤੋ ਸਸਤਾ ਅਤੇ ਸਭ ਤੋਂ ਵੱਧ ਸਹੂਲਤਾਂ ਵਾਲੀ ਯਾਤਰਾ ਹੁੰਦੀ ਹੈ । ਇਸ ਦੇ ਰੇਟ ਦਿਨਾਂ ਦੇ ਮੁਤਾਬਕ ਹੁੰਦੇ ਨੇ ਤਿੰਨ ਦਿਨ ਦਾ ,ਪੰਜ ਦਿਨ ਦਾ , ਸੱਤ ਦਿਨ ਦਾ ਅਤੇ 15 ਦਿਨ ਦਾ , ਸੋ ਤੁਸੀਂ ਆਪਣੀ ਸਹੂਲਤ ਅਤੇ ਜੇਬ੍ਹ ਮੁਤਾਬਕ ਬੁੱਕ ਕਰ ਸਕਦੇ ਹੋ ।

ਪਰ ਜਿੰਦਗੀ ਵਿਚ ਇਕ ਵਾਰੀ ਜਰੂਰ ਜਾਣਾ ਚਾਹੀਦਾ ਹੈ ਅਤੇ ਜਿਹੜਾ ਇਕ ਵਾਰ ਗਿਆ ਉਹ ਵਾਰ ਵਾਰ ਜਾਵੇਗਾ ।

ਜੇਕਰ ਕਰੂਜ ਤੇ ਜਾਣ ਦਾ ਸਬੱਬ ਬਣੇ ਅਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ

 

Real Estate