ਅਮਰੀਕਾ ਦੇ ਕੈਲੀਫੋਰਨੀਆ ‘ਚ ਕਾਲੇ ਮੂਲ ਦੇ ਲੋਕਾਂ ਦੇ ਵਾਲਾਂ ਤੇ ਟਿੱਪਣੀ ਕਰਨੀ ਪਵੇਗੀ ਮਹਿੰਗੀ

ਅਮਰੀਕਾ ਦਾ ਸੂਬਾ ਕੈਲੀਫੋਰਨੀਆ ਪਹਿਲਾ ਅਜਿਹਾ ਸੂਬਾ ਬਣ ਗਿਆ ਜਿਥੇ ਹੁਣ ਸਕੂਲਾਂ ਤੇ ਪਬਲਿਕ ਪਲੇਸ ‘ਤੇ ਕਾਲੇ ਲੋਕਾਂ ਦੇ ਵਾਲਾਂ ਨਾਲ ਭੇਦਭਾਵ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ। ਬੁੱਧਵਾਰ ਨੂੰ ਡੈੱਕਨ ਹੈਰਾਲਡ ਅਨੁਸਾਟਰ ਲਾਸ ਏਂਜਲਸ ਦੀ ਬਲੈਕ ਮੂਲ ਦੀ ਸੈਨੇਟਰ ਹੌਲੀ ਮਿਛੈਲ ਨੇ ਇਸ ਕਾਨੂੰਨ ‘ਤੇ ਸਾਈਨ ਕਰਕੇ ਨਵਾਂ ਕਾਨੂੰਨ ਲਾਗੂ ਕੀਤਾ। ਇਸ ਤੋਂ ਪਹਿਲਾਂ ਕਾਲੇ ਲੋਕਾਂ ਦੇ ਵਾਲ ਜਾਤਿਵਾਦ ਟਿੱਪਣੀਆਂ ਵਜੋਂ ਸ਼ਿਕਾਰ ਹੁੰਦੇ ਆ ਰਹੇ ਸੀ। ਕੈਲੀਫੋਰਨੀਆ ਦਾ ਇਹ ਨਵਾਂ ਕਾਨੂੰਨ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋ ਜਾਏਗਾ। ਇਸ ਤੋਂ ਪਹਿਲਾਂ ਅਲਬਾਮਾ ਨਾਮੀ ਇੱਕ ਕਾਲੇ ਮੂਲ ਦੀ ਔਰਤ ਨੂੰ ਉਸਦੇ ਹੇਅਰਸਟਾਈਲ ਦੀ ਵਜ੍ਹਾ ਕਾਰਨ ਨੌਕਰੀ ਨਹੀਂ ਸੀ ਮਿਲੀ, ਜਿਸਦਾ ਕੇਸ ਦੀ ਅਮਰੀਕੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਥੇ ਹੀ ਬੀਤੇ ਵਰ੍ਹੇ ਦਸੰਬਰ ਮਹੀਨੇ ਇੱਕ ਕਾਲੇ ਮੂਲ ਦੇ ਰੈਸਲਰ ਨੂੰ ਵੀ ਆਪਣੇ ਵਾਲਾਂ ਕਾਰਨ ਬੇਇਜ਼ਤੀ ਝੱਲਣੀ ਪਈ ਸੀ ਜਦੋਂ ਉਸਦੇ ਰੈਫਰੀ ਨੇ ਰੈਸਲਰ ਨੂੰ ਉਸਦੇ ਵਾਲ ਕੱਟਣ ਲਈ ਕਿਹਾ ਸੀ।

Real Estate