ਰਾਜੀਵ ਗਾਂਧੀ ਕਤਲ ਕੇਸ ‘ਚ ਉਮਰ ਕੈਦ ਭੁਗਤ ਰਹੀ ਨਲਿਨੀ ਨੂੰ ਮਿਲੀ ਪੈਰੋਲ

1222

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਮੁੱਖ ਦੋਸ਼ੀ ਨਲਿਨੀ ਨੂੰ ਮਦਰਾਸ ਹਾਈਕੋਰਟ ਨੇ 30 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ।ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਨਲਿਨੀ ਦੀ ਇਕ ਪਟੀਸ਼ਨ ਉਤੇ ਤਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਪਟੀਸ਼ਨ ਵਿਚ ਅਪੀਲ ਕੀਤੀ ਗਈ ਸੀ ਕਿ ਉਸਨੇ ਆਪਣੀ ਧੀ ਦੇ ਵਿਆਹ ਦੇ ਮੱਦੇਨਜ਼ਰ ਛੇ ਮਹੀਨੇ ਦੇ ਸਾਧਾਰਣ ਛੁੱਟੀ ਲਈ ਉਸਦੀ ਪਟੀਸ਼ਨ ਉਤੇ ਦਲੀਲ ਪੇਸ਼ ਕਰਨ ਲਈ ਵਿਅਕਤੀਗਤ ਤੌਰ ਉਤੇ ਪੱਖ ਰੱਖਣ ਦਿੱਤਾ ਜਾਵੇ।ਨਲਿਮੀ ਨੂੰ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜਾ ਸੁਣਾਈ ਗਈ ਸੀ। ਬਾਅਦ ਵਿਚ ਸਜ਼ਾ ਨੂੰ ਉਮਰਕੈਦ ਵਿਚ ਬਦਲ ਦਿੱਤੀ।

 

Real Estate