ਮੋਦੀ ਸਰਕਾਰ ਨੇ ਆਪਣੇ ਪਹਿਲੇ ਬਜਟ ‘ਚ ਹੀ ਪੈਟਰੋਲ ਤੇ ਡੀਜ਼ਲ ‘ਤੇ ਟੈਕਸ ਵਧਾਇਆ

1480

ਐੱਨਆਰਆਈਜ਼ ਨੂੰ ਭਾਰਤ ਵਿੱਚ ਤੁਰੰਤ ਮਿਲੇਗਾ ਆਧਾਰ ਕਾਰਡ

ਮੋਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਦੌਰਾਨ ਹੀ ਪੈਟਰੋਲ ਤੇ ਡੀਜ਼ਲ ‘ਤੇ ਟੈਕਸ ਵਧਾਉਣ ਦਾ ਫੈਸਲਾ ਲਿਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਫਿਰ ਤੋਂ ਵਧਣਗੀਆਂ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਵੀ ਲਾਇਆ ਜਾਵੇਗਾ। ਡਿਊਟੀ ਤੇ ਸੈੱਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਇੱਕ-ਇੱਕ ਰੁਪਏ ਫੀ ਲੀਟਰ ਵੱਧ ਜਾਣਗੀਆਂ, ਯਾਨੀ ਕਿ ਕੁੱਲ ਵਾਧਾ ਦੋ ਰੁਪਏ ਪ੍ਰਤੀ ਲੀਟਰ ਹੋਵੇਗਾ।
ਵਿੱਤੀ ਵਰ੍ਹੇ 2019-20 ਲਈ ਪੇਸ਼ ਹੋਏ ਬਜਟ ਵਿੱਚ ਹਾਊਸਿੰਗ ਲੋਨ ਦੇ ਵਿਆਜ ‘ਤੇ ਮਿਲਣ ਵਾਲੀ ਹੱਦ ਨੂੰ ਵਧਾ ਦਿੱਤਾ ਗਿਆ ਹੈ।ਹੁਣ ਤਕ ਇਹ ਹੱਦ ਦੋ ਲੱਖ ਰੁਪਏ ਸੀ, ਜਿਸ ਨੂੰ ਵਧਾ ਕੇ ਸਾਢੇ ਤਿੰਨ ਲੱਖ ਰੁਪਏ ਕਰ ਦਿੱਤੀ ਗਈ ਹੈ ਜਿਸ ਕਾਰਨ ਮੱਧ ਵਰਗ ਨੂੰ ਫਾਇਦਾ ਮਿਲੇਗਾ। ਸਰਕਾਰ ਦੀ ਇਸ ਪਹਿਲ ਦਾ ਮਕਸਦ ਬਦਹਾਲੀ ‘ਚੋਂ ਗੁਜ਼ਰ ਰਹੇ ਰਿਅਲ ਅਸਟੇਟ ਤੇ ਹਾਊਸਿੰਗ ਸੈਕਟਰ ਨੂੰ ਲੀਂਹ ‘ਤੇ ਲਿਆਉਣਾ ਵੀ ਹੈ। ਇਸ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਉਤਸ਼ਾਹ ਮਿਲੇਗਾ ਜੋ ਘਰ ਖਰੀਦਣ ਦੀ ਇੱਛਾ ਰੱਖਦੇ ਹਨ।ਇਸ ਤੋਂ ਇਲਾਵਾ ਸਰਕਾਰ ਨੇ 45 ਲੱਖ ਤਕ ਦਾ ਘਰ ਖਰੀਦਣ ‘ਤੇ 1।5 ਲੱਖ ਦੀ ਵਾਧੂ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੱਲਾਸ਼ੇਰੀ ਦੇਣ ਦਾ ਵਾਅਦਾ ਵੀ ਕੀਤਾ। ਨਿਰਮਲਾ ਨੇ ਐਲਾਨ ਕੀਤਾ ਹੈ ਕਿ ਸਾਲ 2022 ਤਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਰਿਆਂ ਨੂੰ ਘਰ ਦਿੱਤਾ ਜਾਵੇਗਾ।ਵਿੱਤ ਮੰਤਰੀ ਨੇ ਕਿਹਾ ਕਿ ਸਵਾ ਲੱਖ ਕਿਮੀ ਰੋਡ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਅੰਦਰ ਜਲ ਮਾਰਗ ਸ਼ੁਰੂ ਕਰਨ ਤੇ ਅਸੀਂ ਇਲੈਕਟ੍ਰੋਨਿਕ ਵਾਹਨਾਂ ਨੂੰ ਵਾਧਾ ਦੇ ਰਹੇ ਹਾਂ। ਪ੍ਰਧਾਨ ਮੰਤਰੀ ਕਰਮ ਯੋਗੀ ਮਾਨ ਧੰਨ ਯੋਜਨਾ ਤਹਿਤ ਕਰੀਬ ਤਿੰਨ ਕਰੋੜ ਖੁਦਰਾ ਵਪਾਰੀਆਂ ਤੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਦਿੱਤੀ ਜਾਵੇਗੀ।
ਹੁਣ ਐੱਨਆਰਆਈਜ਼ ਨੂੰ ਭਾਰਤ ਵਿੱਚ ਆਧਾਰ ਕਾਰਡ ਲਈ 180 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਉਹ ਜਦੋਂ ਵੀ ਭਾਰਤ ’ਚ ਆਉਣਗੇ, ਉਨ੍ਹਾਂ ਦਾ ਭਾਰਤੀ ਪਾਸਪੋਰਟ ਵੇਖ ਕੇ ਉਨ੍ਹਾਂ ਦਾ ਆਧਾਰ ਕਾਰਡ ਤੁਰੰਤ ਬਣ ਜਾਰੀ ਕਰੇਗਾ।

Real Estate