ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 80 % ਕੰਮ ਕੀਤਾ ਮੁਕੰਮਲ

1178

ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਕਾਰੀਡੋਰ ਦਾ ਕੰਮ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 80 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਹੈ। ਇਸ ਪ੍ਰਾਜੈਕਟ ਨਾਲ ਕੰਮ ਕਰ ਰਹੇ ਇਕ ਸੀਨੀਅਰ ਇੰਜੀਨੀਅਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਕੁੱਝ ਦਿਨਾਂ ਬਾਅਦ ਮੀਟਿੰਗ ਵੀ ਹੋਣ ਵਾਲੀ ਹੈ। ਇੰਜੀਨੀਅਰ ਨੇ ਆਸ ਪ੍ਰਗਟਾਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਆਪਣੇ ਤੈਅ ਕੀਤੇ ਵਕਤ ਤੋਂ ਪਹਿਲਾ ਪੂਰਾ ਹੋ ਜਾਵੇਗਾ।ਉਸਾਰੀ ਕਾਰਜ ਦੋਵੇਂ ਪਾਸੇ ਜਾਰੀ ਹਨ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਪਾਕਿਸਤਾਨ ਨੇ ਲੀਡ ਹਾਸਲ ਕੀਤੀ ਹੋਈ ਹੈ। ਹੁਣ ਤਕ ਪਾਕਿਸਤਾਨ ਨੇ ਕੰਮ ਕਰੀਬ 90 ਫੀਸਦੀ ਮੁਕੰਮਲ ਕਰ ਲਿਆ ਹੈ ਤੇ ਬਾਕੀ ਰਹਿੰਦਾ ਕੰਮ ਵੀ ਜਲਦ ਹੀ ਪੂਰਾ ਹੋਣ ਦੀ ਆਸ ਹੈ। ਲਾਂਘੇ ਦੇ ਨਿਰਮਾਣ ਨੂੰ ਲੈ ਕੇ ਭਾਰਤ ਹਾਲੇ ਪਾਕਿਸਤਾਨ ਤੋਂ ਕਾਫ਼ੀ ਪਿੱਛੇ ਹੈ ਪਰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ‘ਚ ਵੀ ਤਿਆਰੀਆਂ ਦਿਨ ਰਾਤ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਤਕ ਲਾਂਘੇ ਦਾ ਕੰਮ ਖਤਮ ਕਰ ਦਿੱਤਾ ਜਾਵੇਗਾ। ਰਾਵੀ ਦਰਿਆ ‘ਤੇ ਬਣਾਏ ਪੁਲ ਦੀਆਂ ਹਨ। ਬਰਸਾਤਾਂ ਦੇ ਦਿਨਾਂ ਦੌਰਾਨ ਦਰਿਆ ‘ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨੂੰ ਦੇਖਦੇ ਹੋਏ ਇਸ ਪੁਸ ਦੀ ਉਚਾਈ ਜ਼ਮੀਨ ਤੋਂ ਕਾਫ਼ੀ ਉੱਚੀ ਰੱਖੀ ਗਈ ਹੈ। ਜ਼ੀਰੋ ਲਾਈਨ ਤੋਂ ਕਰਤਾਰਪੁਰ ਸਾਹਿਬ ਨੂੰ ਜੋੜ ਵਾਲਾ ਰਸਤਾ ਤਕਰੀਨ ਤਿਆਰ ਹੋ ਚੁੱਕਾ ਹੈ ਤੇ ਕੁਝ ਹੀ ਦਿਨਾਂ ‘ਚ ਇਸ ਸੜਕ ਨੂੰ ਪੱਕਾ ਕਰ ਦਿੱਤਾ ਜਾਵੇਗਾ।

Real Estate