ਨੋਗਾਲਿਸ (ਐਰੀਜੋਨਾਂ) ਨੀਟਾ ਮਾਛੀਕੇ- ਟਰੰਪ ਪ੍ਰਸ਼ਾਸਨ ਦੁਆਰਾ ਗ਼ੈਰ-ਕਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਪਰਵਾਸੀਆਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪਰਸੋਂ ਰਾਤ ਨੂੰ ਐਰੀਜੋਨਾਂ ਦੇ ਸ਼ਹਿਰ ਨੋਗਾਲਿਸ ਦੇ ਲਾਗੇ ਫਰੀਵੇਅ 19 ਤੇ ਬਣੇ ਬਾਡਰ ਪਟਰੋਲ ਦੇ ਨਾਕੇ ਤੇ ਇੱਕ ਰੀਫਰ ਟ੍ਰੇਲਰ ਵਿੱਚੋਂ 33 ਲੋਕ ਜਿਹੜੇ ਪ੍ਰਡਿਊਸ ਵਾਲੇ ਰੀਫਰ ਵਿੱਚ ਲੁਕਕੇ ਗ਼ੈਰ ਕਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਸਨ, ਫੜੇ ਗਏ । ਇਨ੍ਹਾਂ ਵਿੱਚ 12 ਬੱਚੇ , ਇੱਕ ਗਰਭਵਤੀ ਔਰਤ, ਇੱਕ ਬਦਮਾਸ਼, ਅਤੇ 19 ਹੋਰ ਗੈਰਕਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਦਾਖਲ ਹੋ ਰਹੇ ਇਹ ਸਾਰੇ ਮੈਕਸੀਕਨ ਮੂਲ ਦੇ ਲੋਕ ਸਨ। ਮੈਕਸੀਕਨ ਮੂਲ ਦਾ 37 ਸਾਲਾ ਡਰਾਈਵਰ ਜਿਹੜਾ 2002 ਮਾਡਲ ਫਰੇਟਲਾਈਨਰ ਟਰੱਕ ਵਿੱਚ ਇਹਨਾਂ ਗੈਰਕਨੂੰਨੀ ਲੋਕਾਂ ਨੂੰ ਲਿਜਾ ਰਿਹਾ ਸੀ, ਨੂੰ ਪੁਲਿਸ ਨੇ ਮਨੁੱਖੀ ਤਸ਼ਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਜਦੋਂ ਪੁਲਿਸ ਨੇ ਇਹਨਾ ਲੋਕਾਂ ਨੂੰ ਟ੍ਰੇਲਰ ਵਿੱਚੋਂ ਬਾਹਰ ਕੱਢਿਆ ਤਾਂ ਰੀਫਰ ਬੰਦ ਸੀ ਤੇ ਟ੍ਰੇਲਰ ਅੰਦਰ ਤਾਪਮਾਨ 100 ਡਿਗਰੀ ਦੇ ਕਰੀਬ ਸੀ। ਬਾਰਡਰ ਪਟਰੋਲ ਨੇ ਡਰਾਈਵਰ ਸਮੇਤ ਫੜੇ ਗੈਰਕਨੂੰਨੀ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ। ਆਪਣੇ ਬੰਦਿਆ ਵਾਸਤੇ ਵੀ ਨਸੀਅਤ ਹੈ ਕਿ ਜਿਵੇਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿ ਜਦੋਂ ਟਰੱਕ ਐਕਸਰੇ ਮਸ਼ੀਨ ਵਿੱਚੋਂ ਲੰਘਦਾ ਤਾਂ ਸਭ ਕੁਝ ਸਾਫ਼ ਦਿਖਾਈ ਦਿੰਦਾ।।! ਜੋ ਵੀ ਕੰਮ ਕਰਦੇ ਹੋ ਲੀਗਲ ਤਰੀਕੇ ਨਾਲ ਇੱਥੋਂ ਦੇ ਕਨੂੰਨ ਮੁਤਾਬਕ ਕਰੋ, ਨਹੀਂ ਫੇਰ ਲੰਮੀਆ ਤਰੀਕਾਂ ਤੰਗ ਕਰਦੀਆਂ ।