2016 ‘ਚ ਲਾਪਤਾ ਹੋਇਆ ਵਿਅਕਤੀ ਟਿੱਕ-ਟੌਕ ਤੋਂ ਫੜਿਆ ਗਿਆ !

7039

ਚੀਨੀ ਐਪ ਟਿਕ-ਟੌਕ ਦੀ ਪਿਛਲੇ ਦਿਨੀਂ ਕਾਫੀ ਆਲੋਚਨਾ ਹੋਈ ਸੀ ਤੇ ਭਾਰਤ ਚ ਅਪ੍ਰੈਲ ਮਹੀਨੇ ਚ ਕੁਝ ਸਮੇਂ ਲਈ ਬੈਨ ਵੀ ਕਰ ਦਿੱਤੀ ਗਈ ਸੀ।ਪਰ ਤਾਮਿਲਨਾਡੂ ਦੇ ਕ੍ਰਿਸ਼ਣਗਿਰੀ ਦੇ ਮੂਲ ਨਿਵਾਸੀ ਸੁਰੇਸ਼ ਦਾ ਵਿਆਹ ਵਿਲੁਪੱਰੁਮ ਤੋਂ ਜੈਪ੍ਰਦਾ ਨਾਲ ਹੋਇਆ ਸੀ। ਸਾਲ 2016 ਚ ਕਿਸੇ ਗੱਲ ਨੂੰ ਲੈ ਕੇ ਸੁਰੇਸ਼ ਦਾ ਉਸਦੀ ਪਤਨੀ ਜੈਪ੍ਰਦਾ ਨਾਲ ਝਗੜਾ ਹੋ ਗਿਆ ਸੀ ਤੇ ਉਹ ਘਰ ਛੱਡ ਕੇ ਨਿਕਲ ਗਿਆ। ਪਤੀ ਦੇ ਵਾਪਸ ਨਾ ਪਰਤਣ ’ਤੇ ਦੁਖੀ ਪਤਨੀ ਨੇ ਪੁਲਿਸ ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਦੀ ਕਾਰਵਾਈ ਮਗਰੋਂ ਵੀ ਸੁਰੇਸ਼ ਦਾ ਕੋਈ ਸੁਰਾਗ ਨਾ ਲੱਭਿਆ। ਇਕ ਦਿਨ ਅਚਾਨਕ ਜੈਪ੍ਰਦਾ ਦੇ ਇਕ ਰਿਸ਼ਤੇਦਾਰ ਨੇ ਟਿਕ-ਟਾਕ ’ਤੇ ਇਕ ਵੀਡੀਓ ਦੇਖਿਆ ਜਿਸ ਚ ਨੱਚਣ ਵਾਲੇ ਕਿੰਨਰ ਦੇ ਨਾਲ ਦਾ ਸਾਥੀ ਵਿਅਕਤੀ ਸੁਰੇਸ਼ ਵਾਂਗ ਦਿੱਖ ਰਿਹਾ ਸੀ। ਇਸ ਦੇ ਬਾਅਦ ਵੀਡੀਓ ਨੂੰ ਜੈਪ੍ਰਦਾ ਨੂੰ ਦਿਖਾਇਆ ਗਿਆ ਜਿਸ ਨੇ ਪੁਸ਼ਟੀ ਕੀਤੀ ਕਿ ਇਹ ਵਿਅਕਤੀ ਅਸਲ ਚ ਉਸ ਦਾ ਉਹੀ ਲਾਪਤਾ ਹੋਇਆ ਪਤੀ ਹੈ। ਪੁਲਿਸ ਦੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਨਾਰਾਜ਼ ਪਤੀ ਹੋਸੁਰ ਚ ਇਕ ਕਿੰਨਰ ਦੇ ਸਬੰਧ ਚ ਆ ਗਿਆ ਸੀ ਤੇ ਉਸ ਨਾਲ ਰਹਿਣ ਲੱਗ ਪਿਆ। ਪੁਲਿਸ ਨੇ ਜੈਪ੍ਰਦਾ ਅਤੇ ਸੁਰੇਸ਼ ਦੋਨਾਂ ਦੀ ਕਾਊਂਸਲਿੰਗ ਕਰਵਾਈ ਤੇ ਦੋਨਾਂ ਨੂੰ ਵਾਪਸ ਘਰੇ ਭੇਜ ਦਿੱਤਾ।

Real Estate